MV Agusta ਦਾ ਲਿਮਟਿਡ ਐਡੀਸ਼ਨ ਭਾਰਤ ’ਚ ਲਾਂਚ, ਜਾਣੋ ਕੀਮਤ

03/25/2019 3:43:31 PM

ਗੈਜੇਟ ਡੈਸਕ– ਇਟਲੀ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ MV Agusta ਨੇ ਆਪਣੀ ਦਮਦਾਰ ਬਾਈਕ Brutale 800 RR ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। MV Agusta Brutale 800 RR America ਨਾਂ ਨਾਲ ਲਾਂਚ ਕੀਤੀ ਗਈ ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 18.73 ਲੱਖ ਰੁਪਏ ਹੈ। ਨਵੀਂ ਬਾਈਕ ਇਸ ਦੇ ਸਟੈਂਡਰਡ ਵਰਜਨ ਤੋਂ ਕਰੀਬ 30,000 ਰੁਪਏ ਸਸਤੀ ਹੈ। ਹਾਲਾਂਕਿ, ਇਸ ਦੀ ਆਨ ਰੋਡ ਕੀਮਤ 19 ਲੱਖ ਰੁਪਏ ਤੋਂ ਵੀ ਜ਼ਿਆਦਾ ਹੋਵੇਗੀ। 

MV Agusta ਸਿਰਫ 200 ਯੂਨਿਟ Brutale 800 RR America ਮੋਟਰਸਾਈਕਲ ਬਣਾਏਗੀ। ਇਨ੍ਹਾਂ ’ਚੋਂ ਸਿਰਫ 5 ਬਾਈਕਸ ਭਾਰਤ ਲਈ ਅਲਾਟ ਕੀਤੀਆਂ ਗਈਆਂ ਹਨ। ਨਵੀਂ ਬਾਈਕ ਦਾ ਕਲਰ ਅਮਰੀਕਾ ਦੇ ਝੰਡੇ ਤੋਂ ਪ੍ਰੇਰਿਤ ਹੈ। ਇਸ ਨੂੰ ਰੈੱਡ, ਬਲਿਊ ਅਤੇ ਵਾਈਟ ਕਲਰ ਸ਼ੇਡ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਸਟੈਂਡਰਡ ਮਾਡਲ ਤੋਂਅਲੱਗ ਦਿਸਣ ਲਈ ਲਿਮਟਿਡ ਐਡੀਸ਼ਨ ਦੇ ਅਲੌਏ ਵ੍ਹੀਲਜ਼ ’ਤੇ ਬਲਿਊ ਅਤੇ ਰੈੱਡ ਪੇਂਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਡੀਏਟਰ ਦੇ ਕਿਨਾਰਿਆਂ ’ਤੇ ‘ਅਮਰੀਕਾ ਸਪੈਸ਼ਲ ਐਡੀਸ਼ਨ’ ਡੈਕਲ ਹੈ। 

ਮਕੈਨਿਕਲੀ ਬਾਈਕ ’ਚ ਕੋਈ ਬਦਲਾਅ ਨਹੀਂ ਹੋਇਆ। ਇਸ ਵਿਚ ਵੀ ਸਟੈਂਡਰਡ ਮਾਡਲ ਵਾਲਾ 798cc ਇਨ-ਲਾਈਨ, 3-ਸਿਲੰਡਰ, ਲਿਕੁਇਡ-ਕੂਲਡ ਇੰਚਣ ਹੈ। ਇਹ ਇੰਜਣ 12,300rpm ’ਤੇ 140 bhp ਦੀ ਪਾਵਰ ਅਤੇ 10,100rpm ’ਤੇ 86Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਟ੍ਰਾਂਸਮਿਸ਼ਨ ਅਤੇ ਸਪਿਲਪਰ ਕਲੱਚ ਨਾਲ ਲੈਸ ਹੈ। 

ਬ੍ਰੇਕਿੰਗ ਦੀ ਗੱਲ ਕਰੀਏ ਤਾਂ ਬਾਈਕ ਦੇ ਫਰੰਟ ’ਚ 320mm ਡਿਊਲ ਡਿਸਕ ਅਤੇ ਰੀਅਰ ’ਚ 220mm ਸਿੰਗਲ ਡਿਸਕ ਬ੍ਰੇਕ ਦਿੱਤੀ ਗਈ ਹੈ। ਦੱਸ ਦੇਈਏ ਕਿ Brutale 800 RR ਬਾਈਕ ’ਤੇ ਅਮਰੀਕਾ ਦੀ ਥੀਮ 1975 ’ਚ ਆਈ ਕੰਪਨੀ MV Agusta S America 750 ਤੋਂ ਪ੍ਰੇਰਿਤ ਹੈ।