18.73 ਲੱਖ ਰੁਪਏ ’ਚ ਲਾਂਚ ਹੋਈ MV Agusta ਦੀ ਰੇਸਿੰਗ ਬਾਈਕ

10/12/2019 12:59:41 PM

ਆਟੋ ਡੈਸਕ– ਇਟਲੀ ਦੀ ਸੁਪਰ ਬਾਈਕ ਨਿਰਮਾਤਾ ਕੰਪਨੀ MV Agusta ਨੇ ਆਪਣੀ ਪਾਵਰਫੁੱਲ ਰੇਸਿੰਗ ਬਾਈਕ ਦੀ ਨਵੀਂ Dragster ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਨੂੰ ਤਿੰਨ ਮਾਡਲਾਂ ’ਚ ਭਾਰਤੀ ਬਾਜ਼ਾਰ ’ਚ ਲਿਆਂਦਾ ਗਿਆ ਹੈ। ਇਨ੍ਹਾਂ ’ਚੋਂ MV Agusta 800 RR Dragster ਅਤੇ 800 RR America Dragster ਦੀ ਕੀਮਤ 18.73 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ, ਉਥੇ ਹੀ MV Agusta 800 RR Pirelli ਦੀ ਕੀਮਤ ਸਭ ਤੋਂ ਜ਼ਿਆਦਾ 21.5 ਲੱਖ ਰੁਪਏ (ਐਕਸ ਸ਼ੋਅਰੂਮ) ਹੈ। 

798cc ਇੰਜਣ
ਤਿੰਨਾਂ ਦੀ ਮਾਡਲਾਂ ’ਚ 798cc ਦਾ ਤਿੰਨ ਸਿਲੰਡਰਾਂ ਵਾਲਾ ਇੰਜਣ ਲੱਗਾ ਹੈ, ਜੋ 12,300rpm ’ਤੇ 140bhp ਦੀ ਪਾਵਰ ਤੇ 87Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਦਾ ਭਾਰ 168 ਕਿਲੋਗ੍ਰਾਮ ਹੈ ਅਤੇ ਟਾਪ ਸਪੀਡ 244 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।