ਆਪਣੀ ਇੰਟਰਨੈੱਟ ਸੇਵਾ ਨੂੰ ਅੱਗੇ ਵਧਾਉਣ ਲਈ 5ਜੀ ਬਾਰੇ ਝੂਠ ਫੈਲਾ ਰਹੀ ਮਸਕ ਦੀ ਕੰਪਨੀ

07/09/2022 6:25:49 PM

ਸੈਨ ਫਰਾਂਸਿਸਕੋ– ਏਲਨ ਮਸਕ ’ਤੇ ਅਮਰੀਕਾ ਵਿਚ 5ਜੀ ਵਿਰੋਧੀ ਧਾਰਣਾ ਪ੍ਰਚਾਰਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜੋ ਉਨ੍ਹਾਂ ਲੱਖਾਂ ਖਪਤਕਾਰਾਂ ਲਈ ਨੁਕਸਾਨਦਾਇਕ ਹੈ ਜੋ ਬਿਹਤਰ ਕਨੈਕਟਿਵਿਟੀ ਬਦਲ ਅਤੇ ਇਨੋਵੇਸ਼ਨ ਦੀ ਮੰਗ ਕਰ ਰਹੇ ਹਨ।

ਗੈਰ-ਲਾਭਕਾਰੀ ‘5ਜੀ ਲਈ 12 ਗੀਗਾਹਰਟਜ ਗਠਜੋੜ’ ਦਾ ਦੋਸ਼ ਹੈ ਕਿ ਮਸਕ ਦੀ ਕੰਪਨੀ ਸਪੇਸ-ਐਕਸ ਗਾਹਕਾਂ ਵਿਚ ਇਹ ਝੂਠ ਫੈਲਾ ਰਹੀ ਹੈ ਕਿ 5ਜੀ ਲਈ ਏਅਰਵੈੱਵ ਦਾ ਵਿਸਤਾਰ ਉਸਦੀ ਸਸਤੀ ਸਟਾਰਲਿੰਕ ਉਪਗ੍ਰਹਿ ਇੰਟਰਨੈੱਸ ਸੇਵਾ ਨੂੰ ਰੁਕਾਵਟ ਕਰ ਸਕਦਾ ਹੈ। ਇਸ ਤਰ੍ਹਾਂ ਸਟਾਰਲਿੰਕ 5ਜੀ ਦੇ ਵਿਰੁੱਧ ਇਕ ਖੁੱਲ੍ਹਾ ਕੂੜ ਪ੍ਰਚਾਰ ਚਲਾ ਰਹੀ ਹੈ। ਗਠਜੋੜ ਮੁਤਾਬਕ ਸਪੇਸਐਕਸ ਨੇ ਇਹ ਪ੍ਰਮਾਣਿਤ ਕਰਨ ਲਈ ਕਿ 5ਜੀ ਦੇ ਵਿਸਤਾਰਿਤ ਉਪਯੋਗ ਤੋਂ ਉਸਦੀ ਇੰਟਰਨੈੱਟ ਸੇਵਾ ਵਿਚ ਲੋੜੀਂਦੀ ਦਖਲਅੰਦਾਜ਼ੀ ਹੋਵੇਗੀ, ਯੂ. ਐੱਸ. ਫੈਡਰਲ ਕਮਿਊਨਿਕੇਸ਼ੰਸ ਕਮਿਸ਼ਨ (ਐੱਫ. ਸੀ. ਸੀ.) ਵਿਚ ਇਕ ਮਨਘੜੰਤ ਫਾਈਲਿੰਗ ਪੇਸ਼ ਕੀਤੀ ਜਦਕਿ ਦਖਲਅੰਦਾਜ਼ੀ ਦਾ ਕੋਈ ਜੋਖਮ ਨਹੀਂ ਹੈ।


Rakesh

Content Editor

Related News