ਖਤਰੇ ’ਚ ਹੈ ਤੁਹਾਡੇ ਫੋਨ ਦਾ ਡਾਟਾ, ਮਿਊਜ਼ਿਕ ਸਟਰੀਮਿੰਗ ਐਪ ਨਾਲ ਹੋ ਰਹੀ ਚੋਰੀ

09/13/2019 12:50:34 PM

ਗੈਜੇਟ ਡੈਸਕ– ਐਂਡਰਾਇਡ ਯੂਜ਼ਰਜ਼ ਲਈ ਇਕ ਤੋਂ ਬਾਅਦ ਇਕ ਬੁਰੀ ਖਬਰ ਆ ਰਹੀ ਹੈ। ਹਾਲ ਹੀ ’ਚ ਜਿਥੇ ਪ੍ਰਸਿੱਧ CamScanner ਐਪ ’ਚ ਮਾਲਵੇਅਰ ਕੋਡ ਹੋਣ ਦੀ ਖਬਰ ਨੇ ਚਿੰਦਾ ਵਧਾ ਦਿੱਤੀ ਸੀ, ਉਥੇ ਹੀ ਹੁਣ ਇਕ ਹੋਰ ਐਪ ਦਾ ਪਤਾ ਲੱਗਾ ਹੈ ਜੋ ਯੂਜ਼ਰਜ਼ ਦੇ ਸਮਾਰਟਫੋਨ ’ਚੋਂ ਉਨ੍ਹਾਂ ਦੇ ਪਰਸਨਲ ਡਾਟਾ ਦੀ ਚੋਰੀ ਕਰ ਰਹੀ ਹੈ। SonicWall Capture Labs ਦੇ ਰਿਸਰਚਰਾਂ ਨੇ ਕਿਹਾ ਹੈ ਕਿ RB music ਸਟਰੀਮਿੰਗ ਐਪ ’ਚ ਸਪਾਈਵੇਅਰ (ਇਕ ਤਰ੍ਹਾਂ ਦਾ ਵਾਇਰਸ) ਹੈ ਜੋ ਬੜੀ ਚਾਲਾਕੀ ਨਾਲ ਯੂਜ਼ਰਜ਼ ਦੇ ਫੋਨ ਨੂੰ ਹੈਕ ਕਰਕੇ ਡਾਟਾ ਨੂੰ ਐਕਸੈਸ ਕਰ ਰਿਹਾ ਹੈ। 

ਮਾਲਵੇਅਰ ਕੋਡ ਨਾਲ ਹੁੰਦੀ ਹੈ ਡਾਟਾ ਦੀ ਚੋਰੀ
ਇਹ ਐਪ Ahmyth RAT(Remote Access Trojan) ਨਾਂ ਦੇ ਇਕ ਪੁਰਾਣੇ ਮਾਲਵੇਅਰ ਪਰੋਗਰਾਮ ਦੇ ਸਾਫਟਵੇਅਰ ਕੋਡ ਦਾ ਇਸਤੇਮਾਲ ਕਰਕੇ ਯੂਜ਼ਰਜ਼ ਦੇ ਫੋਨ ’ਚੋਂ ਮਹੱਤਵਪੂਰਨ ਜਾਣਕਾਰੀਆਂ ਨੂੰ ਚੋਰੀ ਕਰ ਰਿਹਾ ਹੈ। ਰੈਟ ਇਕ ਮਾਲਵੇਅਰ ਕੋਡ ਹੈ ਜੋ ਯੂਜ਼ਰਜ਼ ਦੇ ਸਮਾਰਟਫੋਨ ’ਚ ਡਾਈਵਰਜ਼ਨ ਐਪਲੀਕੇਸ਼ੰਸ, ਫ੍ਰੀਵੇਅਰ ਜਾਂ ਈਮੇਲ ਰਾਹੀਂ ਐਂਟਰ ਕਰ ਜਾਂਦਾ ਹੈ। ਇਸ ਕੋਡ ਦੇ ਐਂਟਰ ਹੋਣ ਤੋਂ ਬਾਅਦ ਜਿਵੇਂ ਹੀ ਯੂਜ਼ਰਜ਼ ਕੋਡ ਨੂੰ ਰਨ ਕਰਦੇ ਹਨ ਇਹ ਟ੍ਰੋਜ਼ਨ ਕੋਡ ਖੁਦ ਨੂੰ ਮੈਮਰੀ ਫ੍ਰੇਮਵਰਕ ਨਾਲ ਇੰਟ੍ਰੋਡਿੂਸ ਕਰਵਾ ਕੇ ਐਪਲੀਕੇਸ਼ਨ ਨੂੰ ਹੈਕ ਕਰ ਲੈਂਦਾ ਹੈ। ਇਸ ਤੋਂ ਬਾਅਦ Ahmyth RAT ਬੜੀ ਆਸਾਨੀ ਨਾਲ ਇੰਫੈਕਟਿਡ ਡਿਵਾਈਸ ਨਾਲ ਡਾਟਾ ਦੀ ਚੋਰੀ ਕਰਨ ਲੱਗਦਾ ਹੈ। 

ਯੂਜ਼ਰ ਦੀ ਲੋਕੇਸ਼ਨ ’ਤੇ ਵੀ ਰੱਖਦੀ ਹੈ ਨਜ਼ਰ
ਸੋਨਿਕ ਵਾਲ ਨੇ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਇਹ ਐਪ ਯੂਜ਼ਰ ਨੂੰ ਇਕ ਅਸਲੀ ਸਟਰੀਮਿੰਗ ਮਿਊਜ਼ਿੰਕ ਪਲੇਅਰ ਪਲੇਟਫਾਰਮ ਦਿੰਦਾ ਸੀ ਅਤੇ ਬੈਕਗ੍ਰਾਊਂਡ ’ਚ ਇਹ ਯੂਜ਼ਰ ਦੇ ਡਾਟਾ ਦੀ ਚੋਰੀ ਕਰਦਾ ਸੀ। ਜਾਂਚ ’ਚ ਅਸੀਂ ਪਾਇਆ ਕਿ ਇਸ ਵਿਚ ਆਨਲਾਈਨ ਸਟਰੀਮਿੰਗ ਸਰਵਿਸ ਵਰਗੇ ਫੀਚਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ। ਇਸ ਐਪ ਰਾਹੀਂ ਹੈਕਰ ਨਾ ਸਿਰਫ ਯੂਜ਼ਰ ਦੇ ਕਾਲ ਲਾਗ, ਐੱਸ.ਐੱਮ.ਐੱਸ. ਅਤੇ ਕਾਨਟੈਕਟਸ ਨੂੰ ਐਕਸੈਸ ਕਰ ਰਹੇ ਸਨ, ਸਗੋਂ ਇਹ ਫਾਈਲਸ ਦੇ ਨਾਲ ਡਿਵਾਈਸ ਦੀ ਲੋਕੇਸ਼ਨ ’ਤੇ ਵੀ ਨਜ਼ਰ ਰੱਖਦੇ ਸਨ। 

ਮਾਲਵੇਅਰ ਕੋਡ ਦਾ ਹੁੰਦਾ ਹੈ ਵਾਰ-ਵਾਰ ਇਸਤੇਮਾਲ
ਸੋਨਿਕਵਾਲ ਦੇ ਕੰਟਰੀ ਮੈਨੇਜਰ ਦੇਬਾਸ਼ੀਸ਼ ਮੁਖਰਜੀ ਨੇ ਕਿਹਾ ਕਿ ਸਾਫਟਵੇਅਰ ਡਿਵੈੱਲਪਮੈਂਟ ਸਾਈਕਲ ਦੀ ਕਾਰਜ ਸਮਰੱਥਾ ਨੂੰ ਵਧਾਉਣ ਲਈ ਸਾਫਟਵੇਅਰ ਕੋਡਸ ਨੂੰ ਵਾਰ-ਵਾਰ ਇਸਤੇਮਾਲ ਕੀਤਾ ਜਾਣਾ ਕੋਈ ਨਹੀਂ ਗੱਲ ਨਹੀਂ ਹੈ। ਜ਼ਿਆਦਾਰ ਐਪ ਡਿਵੈੱਲਪਰ ਇਸ ਪ੍ਰਕਿਰਿਆ ਨੂੰ ਫਾਅਲੋ ਕਰਦੇ ਹਨ। ਉਥੇ ਹੀ ਇਸ ਗੱਲ ’ਚ ਵੀ ਉਂਨੀ ਹੀ ਸੱਚਾਈ ਹੈ ਕਿ ਇਸ ਨੂੰ ਮਾਲਵੇਅਰ ਡਿਵੈੱਲਪਰਾਂ ਦੁਰਾ ਵੀ ਅਪਣਾਇਆ ਜਾਂਦਾ ਹੈ। RB ਮਿਊਜ਼ਿਕ ਸਟਰੀਮਿੰਗ ਐਪ ਬਾਰੇ ਆਈ ਇਹ ਖਬਰ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਮਾਲਵੇਅਰ ਡਿਵੈੱਲਪਰ ਦੂਜੇ ਮਾਲਵੇਅਰ ਸੈਂਪਲ ਦੇ ਕੋਡ ਦਾ ਇਸਤੇਮਾਲ ਕਰਕੇ ਸਹੀ ਐਪਲੀਕੇਸ਼ੰਸ ’ਚ ਵੀ ਮਲੀਸ਼ਸ (ਵਾਇਰਸ) ਕੋਡ ਨੂੰ ਪਹੁੰਚਾ ਦਿੰਦੇ ਹਨ।