ਹੁਣ ਮੁਫਤ ''ਚ ਯੂਜ਼ ਨਹੀਂ ਕਰ ਸਕੋਗੇ Jio, ਹਰ ਰੋਜ਼ ਕਰਨਾ ਪਵੇਗਾ 10 ਰੁਪਏ ਦਾ ਭੁਗਤਾਨ

02/21/2017 3:30:23 PM

ਜਲੰਧਰ- ਰਿਲਾਇੰਸ ਜਿਓ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਅੱਜ ਆਪਣੇ ਗਾਹਕਾਂ ਨੂੰ ਕੁਝ ਹੋਰ ਤੋਹਫੇ ਦਿੱਤੇ ਹਨ। ਉਨ੍ਹਾਂ ਨੇ ਐੱਲ.ਟੀ.ਈ. ਨੈੱਟਵਰਕ ''ਤੇ ਆਧਾਰਿਤ ਰਿਲਾਇੰਸ 4ਜੀ ਦੇ 100 ਮਿਲੀਅਨ ਯੂਜ਼ਰਸ (10 ਕਰੋੜ) ਦਾ ਅੰਕੜਾ ਪਾਰ ਕਰਨ ''ਤੇ ਗਾਹਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਭਾਰਤ ਅਤੇ ਭਾਰਤੀਆਂ ਨੂੰ ਜਾਂਦਾ ਹੈ।
ਇਸ ਮੌਕੇ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਦੇ ਗਾਹਕਾਂ ਲਈ ਜਿਓ ਪ੍ਰਾਈਮ ਮੈਂਬਰਸ਼ਿਪ ਯੋਜਨਾ ਦਾ ਐਲਾਨ ਕੀਤਾ ਹੈ। ਪ੍ਰਾਈਮ ਮੈਂਬਰਸ਼ਿਪ ਰਾਹੀਂ ਗਾਹਕ ਰਿਲਾਇੰਸ ਜਿਓ ਦੀ ਮੁਫਤ ਸੇਵਾ ਦਾ ਫਾਇਦਾ ਲੈ ਸਕਣਗੇ। ਪਰ ਇਹ ਮੈਂਬਰਸ਼ਿਪ ਮੁਫਤ ਨਹੀਂ ਹੈ ਇਕ ਸਾਲ ਦੀ ਸਬਸਕ੍ਰਿਪਸ਼ਨ ਲਈ ਗਾਹਕਾਂ ਨੂੰ 99 ਰੁਪਏ ਦੇਣੇ ਪੈਣਗੇ।
 
ਕੀ ਹੈ ਜਿਓ ਦਾ ਪ੍ਰਾਈਮ ਮੈਂਬਰਸ਼ਿਪ ਪ੍ਰੋਗਰਾਮ 
-ਜਿਓ ਨੇ ਪ੍ਰਾਈਮ ਆਫਰ ਪੇਸ਼ ਜਿਸ ਤਹਿਤ ਯੂਜ਼ਰਸ ਨੂੰ 303 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਲਿਮਟਿਡ ਕਾਲਿੰਗ ਅਤੇ ਇੰਟਰਨੈੱਟ ਡਾਟਾ ਮਿਲੇਗਾ।
-99 ਰੁਪਏ ਦੀ ਇਹ ਮੈਂਬਰਸ਼ਿਪ ਮੌਜੂਦਾ 10 ਕਰੋੜ ਜਿਓ ਗਾਹਕਾਂ ਅਤੇ 31 ਮਾਰਚ 2017 ਤੱਕ ਜਿਓ ਨਾਲ ਜੁੜਨ ਵਾਲੇ ਨਵੇਂ ਯੂਜ਼ਰਸ ਹੀ ਲੈ ਸਕਣਗੇ। 
-ਜਿਓ ਪ੍ਰਾਈਮ ਮੈਂਬਰਾਂ ਨੂੰ ਮਾਰਚ 2018 ਤੱਕ ਅਨਲਿਮਟਿਡ ਸਹੁਲਤਾਂ ਮਿਲਦੀਆਂ ਰਹਿਣਗੀਆਂ।
-ਜਿਓ ਦੇ ਸਾਰੇ ਟੈਰਿਫ ਪਲਾਨਜ਼ ''ਚ ਵਾਇਸ ਕਾਲ ਕਿਸੇ ਵੀ ਨੈੱਟਵਰਕ ''ਤੇ ਦੇਸ਼ ਭਰ ''ਚ ਹਮੇਸ਼ਾ ਲਈ ਪੂਰੀ ਤਰ੍ਹਾਂ ਮੁਫਤ ਰਹੇਗੀ।
-ਆਉਣ ਵਾਲੇ ਮਹੀਨਿਆਂ ''ਚ ਡਾਟਾ ਸਮਰਥਾ ਦੁਗਣੀ ਕੀਤੀ ਜਾਵੇਗੀ।