ਜਿਓ ਲਿਆਇਆ ਖਾਸ ਸੈੱਟ-ਟਾਪ ਬਾਕਸ, ਵੀਡੀਓ ਕਾਨਫ੍ਰੈਂਸਿੰਗ ਨਾਲ ਮਿਲੇਗਾ ਸ਼ਾਨਦਾਰ ਗੇਮਿੰਗ ਐਕਸਪੀਰੀਅੰਸ

08/12/2019 4:42:58 PM

ਗੈਜੇਟ ਡੈਸਕ– ਰਿਲਾਇੰਸ ਨੇ ਜਿਓ ਗੀਗਾ ਫਾਈਬਰ ਦੇ ਨਾਲ ਹੀ ਅੱਜ ਜਿਓ ਸੈੱਟ-ਟਾਪ ਬਾਕਸ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਟੈਕਨਾਲੋਜੀ ਦੇ ਮਾਮਲੇ ’ਚ ਮੌਜੂਦਾ ਸੈੱਟ-ਟਾਪ ਬਾਕਸ ਤੋਂ ਕਾਫੀ ਅੱਗੇ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ, ਤੁਸੀਂ ਇਸ ਜ਼ਰੀਏ ਚਾਰ ਲੋਕਾਂ ਨਾਲ ਇਕੱਠੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਗੱਲ ਕਰ ਸਕੋਗੇ। ਇਸ ਦੇ ਨਾਲ ਹੀ ਜਿਓ ਨੇ ਇਸ ਨੂੰ ਹੋਰ ਐਡਵਾਂਸ ਬਣਾਉਣ ਲਈ ਇਸ ਵਿਚ ਆਨਲਾਈਨ ਮਲਟੀ ਪਲੇਅਰ ਗੇਮਿੰਗ ਫੀਚਰ ਵੀ ਦਿੱਤਾ ਹੈ। ਆਓ ਜਾਣਦੇ ਹਾਂ ਡਿਟੇਲ...

ਸੈੱਟ-ਟਾਪ ਬਾਕਸ
ਜਿਓ ਗੀਗਾ ਫਾਈਬਰ ਯੂਜ਼ਰਜ਼ ਨੂੰ ਜੋ ਸੈੱਟ-ਟਾਪ ਬਾਕਸ ਦੇਵੇਗਾ ਉਸ ਨਾਲ ਵੀਡੀਓ ਕਾਨਫ੍ਰੈਂਸਿੰਗ ਕਾਲ ਕੀਤੀ ਜਾ ਸਕਦੀ ਹੈ। ਯੂਜ਼ਰਜ਼ ਇਸ ਸੈੱਟ-ਟਾਪ ਬਾਕਸ ਨਾਲ ਇਕ ਵਾਰ ’ਚ ਚਾਰ ਲੋਕਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਕੁਨੈਕਟ ਹੋ ਸਕਦੇ ਹਨ। ਵੀਡੀਓ ਕਾਨਫ੍ਰੈਂਸਿੰਗ ਟੀਵੀ ਦੇ ਨਾਲ ਹੀ ਮੋਬਾਇਲ ਅਤੇ ਟੈਬਲੇਟ ਤੋਂ ਵੀ ਕੀਤੀ ਜਾ ਸਕਦੀ ਹੈ। 

ਸ਼ਾਨਦਾਰ ਗੇਮਿੰਗ ਦਾ ਐਕਸਪੀਰੀਅੰਸ
ਸੈੱਟ-ਟਾਪ ਬਾਕਸ ਯੂਜ਼ਰਜ਼ ਨੂੰ ਸ਼ਾਨਦਾਰ ਐਕਸਪੀਰੀਅੰਸ ਵੀ ਦੇਵੇਗਾ। ਵੀਡੀਓ ਕਾਨਫ੍ਰੈਂਸਿੰਗ ਦੀ ਤਰ੍ਹਾਂ ਹੀ ਗੇਮਿੰਗ ’ਚ ਵੀ ਯੂਜ਼ਰਜ਼ ਆਪਣੇ ਦੋਸਤਾਂ ਅਤੇ ਫੈਮਲੀ ਨੂੰ ਸ਼ਾਮਲ ਕਰ ਸਕਣਗੇ। ਇਸ ਲਈ ਸੈੱਟ-ਟਾਪ ਬਾਕਸ ’ਚ ਮਲਟੀ ਪਲੇਅਰ ਗੇਮਿੰਗ ਫੀਚਰ ਵੀ ਦਿੱਤਾ ਗਿਆ ਹੈ। ਇਹ ਕੰਸੋਲ ਕੁਆਲਿਟੀ ਗੇਮਿੰਗ ਸਪੋਰਟ ਦੇ ਨਾਲ ਆਏਗਾ। 

ਗੇਮ ਡਿਵੈੱਲਪਰਜ਼ ਨਾਲ ਸਾਂਝੇਦਾਰੀ
ਇਸ ਲਈ ਰਿਲਾਇੰਸ ਜਿਓ ਨੇ ਕਈ ਪ੍ਰਸਿੱਧ ਗੇਮਿੰਗ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਅਜਿਹਾ ਹੋ ਸਕਦਾ ਹੈ ਕਿ ਕੰਪਨੀਆਂ ਦੁਆਰਾ ਲਾਂਚ ਕੀਤੀਆਂ ਗੇਮਜ਼ ਨੂੰ ਜਿਓ ਦੇ ਸੈੱਟ-ਟਾਪ ਬਾਕਸ ’ਚ ਸ਼ਾਮਲ ਗੇਮਿੰਗ ਸੈਕਸ਼ਨ ’ਚ ਉਪਲੱਬਧ ਕਰਵਾਇਆ ਜਾਵੇ। ਇਨ੍ਹਾਂ ਕੰਪਨੀਆਂ ’ਚ Microsoft Game Studios, Riot Games, Tencent Games ਅਤੇ Gameloft ਸ਼ਾਮਲ ਹਨ।
 
ਇਸ ਤੋਂ ਇਲਾਵਾ ਕੰਪਨੀ ਨੇ ਇਕ ਵੀ.ਆਰ. ਬੇਸਡ ਪ੍ਰੋਡਕਟ ਵੀ ਪੇਸ਼ ਕੀਤਾ ਹੈ। ਮੀਟਿੰਗ ’ਚ ਦਿਖਾਏ ਗਏ ਗੇਮ ਡੈਮੋ ਤੋਂ ਪਤਾ ਚੱਲਦਾ ਹੈ ਕਿ ਇਸ ਵੀ.ਆਰ. ਪਲੇਟਫਾਰਮ ਰਾਹੀਂ ਯੂਜ਼ਰਜ਼ ਸ਼ਾਪਿੰਗ ਵੀ ਕਰ ਸਕਦੇ ਹਨ ਅਤੇ ਇਥੋਂ ਤਕ ਕਿ ਆਪਣੀ ਖਰੀਦਾਰੀ ਨੂੰ ਕਸਟਮਾਈਜ਼ ਵੀ ਕਰ ਸਕਦੇ ਹਨ।