Moto G22 ਦੀ ਲਾਂਚ ਤਾਰੀਖ਼ ਆਈ ਸਾਹਮਣੇ, ਇਸ ਦਿਨ ਹੋਵੇਗਾ ਲਾਂਚ

04/05/2022 4:55:47 PM

ਗੈਜੇਟ ਡੈਸਕ– ਮੋਟੋਰੋਲਾ ਆਪਣੇ Moto G22 ਨੂੰ ਭਾਰਤ ’ਚ ਲਾਂਚ ਕਰਨ ਲਈ ਤਿਆਰ ਹੈ। ਮੋਟੋਰੋਲਾ ਇਸ ਸਮਾਰਟਫੋਨ ਨੂੰ ਫਲਿਪਕਾਰਟ ’ਤੇ 8 ਅਪ੍ਰੈਲ ਨੂੰ ਲਾਂਚ ਕਰੇਗੀ। ਈ-ਕਾਮਰਸ ਵੈੱਬਸਾਈਟ ’ਤੇ ਇਕ ਸਮਰਪਿਤ ਮਾਈਕ੍ਰੋਸਾਈਟ ਹੈ ਜਿਸ ਵਿਚ ਲਾਂਚ ਤੋਂ ਪਹਿਲਾਂ Moto G22 ਦੇ ਫੀਚਰਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮਾਈਕ੍ਰੋਸਾਈਟ ਮੁਤਾਬਕ, Moto G22 ਦੇ ਭਾਰਤੀ ਵਰਜ਼ਨ ’ਚ 50 ਮੈਗਾਪਿਕਸਲ ਦਾ ਮੇਨ ਸੈਂਸਰ ਮਿਲਦਾ ਹੈ। ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਯੂਰਪੀ ਬਾਜ਼ਾਰਾਂ ’ਚ EUR 169.99 (ਕਰੀਬ 14,270 ਰੁਪਏ) ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਗਿਆ ਸੀ। ਇਸਨੂੰ ਕਾਸਮਿਕ ਬਲੈਕ, ਆਈਸਬਰਗ ਬਲਿਊ ਅਤੇ ਪਰਲ ਵਾਈਟ ਸ਼ੇਡਸ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। 

Moto G22 ਦੇ ਫੀਚਰਜ਼
ਉਮੀਦ ਕੀਤੀ ਜਾ ਰਹੀ ਹੈ ਕਿ Moto G22 ਦੇ ਭਾਰਤੀ ਵਰਜ਼ਨ ਦੇ ਫੀਚਰਜ਼ ਯੂਰਪੀ ਵਰਜ਼ਨ ਵਰਗੇ ਹੀ ਹੋਣਗੇ। ਫਲਿਪਕਾਰਟ ਲਿਸਟਿੰਗ ਤੋਂ ਪਤਾ ਲੱਗਾ ਹੈ ਕਿ Moto G22 ਐਂਡਰਾਇਡ 12 ’ਤੇ ਕੰਮ ਕਰਦਾ ਹੈ। ਇਸ ਫੋਨ ’ਚ 90Hz ਰਿਫ੍ਰੈਸ਼ ਰੇਟ ਵਾਲੀ IPS LCD ਡਿਸਪਲੇਅ, ਆਕਟਾ-ਕੋਰ ਮੀਡੀਆਟੈੱਕ ਹੀਲੀਓ G37 ਪ੍ਰੋਸੈਸਰ ਅਤੇ 4 ਜੀ.ਬੀ. ਰੈਮ+64 ਜੀ.ਬੀ. ਆਨਬੋਰਡ ਸਟੋਰੇਜ ਮਿਲਦੀ ਹੈ। 

ਫੋਨ ’ਚ ਹੋਵੇਗਾ 50MP ਦਾ ਮੇਨ ਕੈਮਰਾ
Moto G22 ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਇਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਮਿਲਦਾ ਹੈ। ਸੈਲਫੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ ਸੈਂਸਰ ਵੀ ਦਿੱਤਾ ਜਾਵੇਗਾ। ਇਸ ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਦਿੱਤਾ ਜਾਵੇਗਾ। ਇਸਤੋਂ ਇਲਾਵਾ Moto G22 ’ਚ 20W TurboPower ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਦਿੱਤੀ ਜਾਵੇਗੀ। 


Rakesh

Content Editor

Related News