Motorola One Hyper ਪਾਪ-ਅਪ ਕੈਮਰੇ ਨਾਲ ਹੋਵੇਗਾ ਲਾਂਚ

10/23/2019 3:13:01 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਹੁਣ ਆਪਣਾ ਪਹਿਲਾ ਪਾਪ-ਅਪ ਸੈਲਫੀ ਕੈਮਰੇ ਵਾਲਾ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ’ਚ ਮੋਟੋਰੋਲਾ ਦੇ ਇਕ ਪਾਪ-ਅਪ ਕੈਮਰੇ ਵਾਲੇ ਫੋਨ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਲੀਕ ਹੋਈਆਂ ਸਨ। ਹੁਣ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਦੱਸਿਆ ਗਿਆ ਹੈ ਕਿ ਮੋਟੋ ਦੇ ਇਸ ਫੋਨ ਦਾ ਨਾਂ ਮੋਟੋ ਵਨ ਹਾਈਪਰ ਹੋਵੇਗਾ। ਮੋਟੋਰੋਲਾ ਨੇ ਆਪਣੀ ਵਨ ਸੀਰੀਜ਼ ਤਹਿਤ ਵਨ ਵਿਜ਼ਨ, ਵਨ ਐਕਸ਼ਨ ਅਤੇ ਵਨ ਮੈਕ੍ਰੋ ਵਰਗੇ ਫੋਨ ਲਾਂਚ ਕਰ ਚੁੱਕੀ ਹੈ। ਹੁਣ ਸੀਰੀਜ਼ ਤਹਿਤ ਮੋਟੋਰੋਲਾ ਵਨ ਹਾਈਪਰ ਲਾਂਚ ਹੋ ਸਕਦਾ ਹੈ। ਇਹ ਕੰਪਨੀ ਦਾ ਪਹਿਲਾ ਪਾਪ-ਅਪ ਕੈਮਰੇ ਵਾਲਾ ਫੋਨ ਹੋ ਸਕਦਾ ਹੈ। XDA Developers ਦੀ ਰਿਪੋਰਟ ਮੁਤਾਬਕ, ਇਸ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੋ ਸਕਦਾ ਹੈ। 

ਲੀਕ ਹੋਈਆਂ ਤਸਵੀਰਾਂ
ਤਸਵੀਰਾਂ ਨੂੰ ਮੋਟੋਰੋਲਾ Latinoamerica ਨਾਂ ਦੇ ਫੇਸਬੁੱਕ ਪੇਜ ’ਤੇ ਪੋਸਟ ਕੀਤਾ ਗਿਆ ਸੀ। ਸੈਲਫੀ ਕੈਮਰਾ ਫੋਨ ਦੇ ਉਪਰਲੇ ਸੱਜੇ ਕੋਨੇ ’ਚ ਦਿੱਤਾ ਗਿਆ ਹੈ। ਇਹ ਇਕ ਸਿੰਗਲ ਸੈਂਸਰ ਕੈਮਰਾ ਹੈ। ਉਥੇ ਹੀ ਪਿਛਲੇ ਪਾਸੇ ਐੱਲ.ਈ.ਡੀ. ਫਲੈਸ਼ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਰੀਅਰ ’ਚ ਹੀ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। ਖਾਸ ਗੱਲ ਹੈ ਕਿ ਫਿੰਗਰਪ੍ਰਿੰਟ ਸਕੈਨਰ ਦੇ ਚਾਰੇ ਪਾਸੇ ਇਕ ਗੋਲ ਨੋਟੀਫਿਕੇਸ਼ਨ ਲਈਟ ਵੀ ਦਿੱਤੀ ਗਈ ਹੈ।