ਉਮੀਦਾਂ ’ਤੇ ਖਰ੍ਹਾਂ ਨਹੀਂ ਉਤਰਿਆ Moto Razr, ਫੋਲਡ ਟੈਸਟ ’ਚ ਹੋਇਆ ਫੇਲ

02/08/2020 1:41:42 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਉਣ ਵਾਲੇ ਸਮੇਂ ’ਚ ਫੋਲਡੇਬਲ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਮੋਟੋਰੋਲਾ ਆਪਣੇ ਫੋਲਡੇਬਲ ਸਮਾਰਟਫੋਨ Moto Razr ਨੂੰ ਗਲੋਬਲ ਲਾਂਚ ਤੋਂ ਬਾਅਦ ਜਲਦ ਭਾਰਤੀ ਬਾਜ਼ਾਰ ’ਚ ਵੀ ਲਿਆਉਣ ਵਾਲੀ ਹੈ। ਇਸ ਨੂੰ ਅਨੁਮਾਨਿਤ 18 ਫਰਵਰੀ ਨੂੰ 1 ਲੱਖ, 8 ਹਜ਼ਾਰ ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 
- ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ CNET ਨੇ ਇਸ ਫੋਨ ਦਾ ਫੋਲਡ ਸੈਟਸ ਕੀਤਾ ਹੈ ਜਿਸ ਵਿਚ ਇਹ ਉਮੀਦਾਂ ’ਤੇ ਖਰ੍ਹਾ ਨਹੀਂ ਉਤਰਿਆ। ਟੈਸਟ ਦੌਰਾਨ ਇਸ ਨੂੰ ‘ਭੋਲਡ ਬਾਟ’ ਫੋਲਡਿੰਗ ਮਸ਼ੀਨ ’ਚ ਸਾਢੇ 3 ਘੰਟੇ ਤਕ 27 ਹਜ਼ਾਰ ਵਾਰ ਫੋਲਡ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਹੀ ਢੰਗ ਨਾਲ ਫੋਲਡ ਨਹੀਂ ਹੋ ਰਿਹਾ ਸੀ। ਜਦਕਿ ਇਸ ਨੂੰ 1 ਲੱਖ ਵਾਰ ਫੋਲਡ ਕੀਤਾ ਜਾਣਾ ਤੈਅ ਕੀਤਾ ਗਿਆ ਸੀ। 

ਜ਼ੋਰ ਲਗਾਉਣ ’ਤੇ ਵੀ ਨਹੀਂ ਹੋ ਰਿਹਾ ਸੀ ਫੋਨ ਬੰਦ
ਰਿਸਰਚਰਾਂ ਦੀ ਟੀਮ ਨੇ ਫੋਨ ਨੂੰ ਜਦੋਂ ਮਸ਼ੀਨ ’ਚੋਂ ਕੱਢਿਆ ਤਾਂ ਉਹ ਪੂਰਾ ਫੋਲਡ ਹੀ ਨਹੀਂ ਹੋ ਰਿਹਾ ਸੀ। ਜ਼ੋਰ ਲਗਾਉਣ ’ਤੇ ਜਦੋਂ ਇਸ ਨੂੰ ਫੋਲਡ ਕੀਤਾ ਗਿਆ ਤਾਂ ਇਸ ਦਾ ਹਿੰਜ ਡਿਸਲੋਕੇਟ ਹੋ ਚੁੱਕਾ ਸੀ। ਹਾਲਾਂਕਿ, CNET ਦੇ ਹੋਸਟ ਕ੍ਰਿਸ ਪਾਰਕਰ ਨੇ ਕਿਹਾ ਕਿ ਹੋ ਸਕਦਾ ਹੈ ਫੋਲਡ ਬਾਟ ਮਸ਼ੀਨ ਨੂੰ ਮੋਟੋ ਰੇਜ਼ਰ ਨੂੰ ਟੈਸਟ ਕਰਨ ਲਈ ਠੀਕ ਢੰਗ ਨਾਲ ਤਿਆਰ ਨਾ ਕੀਤਾ ਗਿਆ ਹੋਵੇ। 

1 ਸਾਲ ਤਕ ਇਸਤੇਮਾਲ ਕਰਨ ’ਤੇ ਆ ਸਕਦੀ ਹੈ ਸਮੱਸਿਆ
ਜੇਕਰ ਤਸੀਂ ਇਕ ਦਿਨ ’ਚ 80 ਵਾਰ ਫੋਨ ਨੂੰ ਚੈੱਕ ਕਰਦੇ ਹੋ ਤਾਂ ਅਨੁਮਾਨ ਹੈ ਕਿ 1 ਸਾਲ ਤਕ ਇਸ ਫੋਨ ਦਾ ਇਸਤੇਮਾਲ ਕਰਨ ’ਤੇ ਇਸ ਵਿਚ ਸਮੱਸਿਆ ਆ ਸਕਦੀ ਹੈ।