ਮੋਟੋਰੋਲਾ ਦਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

11/14/2019 1:11:09 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣਾ ਫੋਲਡੇਬਲ ਸਮਾਰਟਫੋਨ Moto Razr 2019 ਲਾਂਚ ਕਰ ਦਿੱਤਾ ਹੈ। ਇਹ ਫਰਸਟ ਜਨਰੇਸ਼ਨ ਮੋਟੋ ਰੇਜ਼ਰ ਤੋਂ ਹਰ ਮਾਮਲੇ ’ਚ ਅਲੱਗ ਹੈ। ਕੰਪਨੀ ਨੇ ਇਸ ਨੂੰ ਸ਼ਾਨਦਾਰ ਫੋਲਡੇਬਲ ਡਿਸਪਲੇਅ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਹੈ। ਹਾਲ ਦੇ ਦਿਨਾਂ ’ਚ ਲਾਂਚ ਹੋਏ ਦੂਜੇ ਫੋਲਡੇਬਲ ਫੋਨਜ਼ ਤੋਂ ਇਹ ਕਾਫੀ ਅਲੱਗ ਹੈ। ਇਹ ਫੋਨ ਵਰਟਿਕਲੀ ਫੋਲਡ ਹੁੰਦਾ ਹੈ। ਕੰਪਨੀ ਨੇ ਫਰਸਟ ਜਨਰੇਸ਼ਨ ਮੋਟੋ ਰੇਜ਼ਰ ਨੂੰ ਧਿਆਨ ’ਚ ਰੱਖਦੇ ਹੋਏ ਇਹ ਡਿਜ਼ਾਈਨ ਦਿੱਤਾ ਹੈ। ਫੋਨ ਨੂੰ ਅਮਰੀਕਾ ’ਚ ਹੋਏ ਇਕ ਈਵੈਂਟ ’ਚ ਲਾਂਚ ਕੀਤਾ ਗਿਆ। ਮੋਟੋ ਰੇਜ਼ਰ 2019 ਦੀ ਕੀਮਤ ਅਮਰੀਕਾ ’ਚ 1499 ਡਾਲਰ ਰੱਖੀ ਗਈ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਖੂਬੀਆਂ ਬਾਰੇ...

PunjabKesari

ਸਿਨੇਮਾਵਿਜ਼ਨ ਆਸਪੈਕਟ ਰੇਸ਼ੀਓ
ਮੋਟੋ ਰੇਜ਼ਰ 2019 ਦੋ ਸਕਰੀਨਾਂ ਦੇ ਨਾਲ ਆਉਂਦਾ ਹੈ। ਫੋਨ ਦੀ ਇਕ ਸਕਰੀਨ ਅੰਦਰਲੇ ਪਾਸੇ ਅਤੇ ਦੂਜੀ ਸਕਰੀਨ ਬਾਹਰਲੇ ਪਾਸੇ ਹੈ। ਅਨਫੋਲਡ ਹੋਣ ’ਤੇ ਅੰਦਰ ਵਾਲੀ ਸਕਰੀਨ ਦਾ ਸਾਈਜ਼ 6.2 ਇੰਚ ਹੋ ਜਾਂਦਾ ਹੈ। ਇਹ ਫਲੈਕਸੀਬਲ OLED ਇੰਟਰਨਲ ਡਿਸਪਲੇਅ 21:9 ਸਿਨੇਮਾਵਿਜ਼ਨ ਆਸਪੈਕਟ ਰੇਸ਼ੀਓ ਦੇ ਨਾਲ ਆਉਂਦਾ ਹੈ। ਉਥੇ ਹੀ ਫੋਨ ਦੇ ਫੋਲਡ ਹੋਣ ’ਤੇ ਬਾਹਰਲੇ ਪਾਸੇ 2.7 ਇੰਚ ਦੀ ਸਕਰੀਨ ਮਿਲਦੀ ਹੈ। ਇਹ ਆਊਟਰ ਡਿਸਪਲੇਅ ਯੂਜ਼ਰਜ਼ ਨੂੰ ਨੋਟੀਫਿਕੇਸ਼ੰਸ ਦੀ ਜਾਣਕਾਰੀ ਦੇਵੇਗੀ। ਫੋਨ ਦਾ ਫਿੰਗਰਪ੍ਰਿੰਟ ਸੈਂਸਰ ਆਊਟਰ ਪੈਨਲ ’ਤੇ ਹੀ ਦਿੱਤਾ ਗਿਆ ਹੈ। 

PunjabKesari

ਫੋਟੋਗ੍ਰਾਫੀ ਲਈ ਦੋ ਕੈਮਰੇ
ਫੋਟੋਗ੍ਰਾਫੀ ਲਈ ਫੋਨ ’ਚ 2 ਕੈਮਰੇ ਦਿੱਤੇ ਗਏ ਹਨ। ਇਸ ਵਿਚ ਨਾਈਟ ਵਿਜ਼ਨ ਮੋਡ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਅਤੇ 5 ਮੈਗਾਪਿਕਸਲ ਦਾ ਇੰਟਰਨਲ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 9 ਪਾਈ ਆਊਟ-ਆਫ-ਦਿ-ਬਾਕਸ ’ਤੇ ਕੰਮ ਕਰਦਾ ਹੈ ਅਤੇ ਇਹ ਸਿਰਫ ਈ-ਸਿਮ ਕਾਰਡ ਨੂੰ ਸਪੋਰਟ ਕਰਦਾ ਹੈ। ਫੋਨ ਨੂੰ 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਸਨੈਪਡ੍ਰੈਗਨ 710 ਚਿਪਸੈੱਟ ਦੇ ਨਾਲ ਆਉਂਦਾ ਹੈ। 

PunjabKesari

ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਕਿਹਾ ਹੈ ਕਿ ਉਹ ਇਸ ਮੋਟੋ ਰੇਜ਼ਰ ਨੂੰ ਜਨਵਰੀ 2020 ਤੋਂ ਉਪਲੱਬਧ ਕਰਾਉਣਾ ਸ਼ੁਰੂ ਕਰੇਗੀ। ਅਮਰੀਕਾ ’ਚ ਫੋਨ ਦੀ ਪ੍ਰੀ-ਬੁਕਿੰਗ ਦਸੰਬਰ ਦੇ ਅੰਤ ’ਚ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਕੰਪਨੀ ਇਸ ਫੋਨ ਨੂੰ ਭਾਰਤ ’ਚ ਵੀ ਲਾਂਚ ਕਰੇਗੀ। ਹਾਲਾਂਕਿ, ਇਹ ਕਦੋਂ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੀਮਤ ਦੀ ਗੱਲ ਕਰੀਏ ਤਾਂ ਅਮਰੀਕਾ ’ਚ ਇਸ ਨੂੰ 1499 ਡਾਲਰ 9ਕਰੀਬ 1,05,988 ਰੁਪਏ) ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਇਸ ਨੂੰ ਹੋਰ ਮਹਿੰਗੀ ਕੀਮਤ ਦੇ ਨਾਲ ਲਾਂਚ ਕੀਤਾ ਜਾਵੇਗਾ। 


Related News