ਸਟਾਈਲਸ ਦੇ ਨਾਲ ਦਿਖਾਈ ਦਿੱਤਾ ਮੋਟੋਰੋਲਾ ਫੋਨ, ਹੋ ਸਕਦੈ Moto G Stylus

01/27/2020 2:34:56 PM

ਗੈਜੇਟ ਡੈਸਕ– ਮੋਟੋਰੋਲਾ ਦਾ ਇਕ ਨਵਾਂ ਫੋਨ ਸਟਾਈਲਸ ਦੇ ਨਾਲ ਦੇਖਿਆ ਗਿਆ ਹੈ। ਇਹ ਨਵਾਂ ਮਾਡਲ ਆਨਲਾਈਨ ਲੀਕ ਹੋਇਆ ਹੈ ਅਤੇ ਜੇਕਰ ਕੈਨੇਡਾ ਦੀ ਸਰਕਾਰੀ ਵੈੱਬਸਾਈਟ ਦੀ ਮੰਨੀਏ ਤਾਂ ਇਹ Moto G Stylus ਹੋ ਸਕਦਾ ਹੈ। ਮੋਟੋਰੋਲਾ ਨੇ ਮੋਟੋ ਜੀ7 ਨੂੰ ਪਿਛਲੇ ਸਾਲ ਫਰਵਰੀ ’ਚ ਲਾਂਚ ਕੀਤਾ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਨਵਾਂ ਸਟਾਈਲਸ ਵਾਲਾ ਮੋਟੋ ਫੋਨ ਆਉਣ ਵਾਲੇ ਕੁਝ ਹਫਤਿਆਂ ’ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਵੀ ਖਬਰ ਹੈ ਕਿ ਮੋਟੋਰੋਲਾ ਆਪਣੇ ਫਲੈਗਸ਼ਿਪ ਫੋਨ ’ਤੇ ਕੰਮ ਕਰ ਰਹੀ ਹੈ, ਜੋ ਮੋਟੋਰੋਲਾ ਐੱਜ ਪਲੱਸ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। 

ਇਕ ਟਿਪਸਟਰ ਈਵਾਨ ਬਲਾਸ ਨੇ ਆਪਣੇ ਟਵਿਟਰ ਹੈਂਡਲ ’ਤੇ ਸਟਾਈਲਸ ਵਾਲੇ ਇਸ ਮੋਟੋਰੋਲਾ ਫੋਨ ਦਾ ਇਕ ਰੈਂਡਰ ਪੋਸਟ ਕੀਤਾ ਹੈ। ਟਿਪਸਟਰ ਨੇ ਇਸ ਫੋਨ ਦੇ ਮਾਡਲ ਦੀ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਰੈਂਡਰ ’ਚ ਹੋਲ-ਪੰਚ ਡਿਸਪਲੇਅ ਡਿਜ਼ਾਈਨ ਅਤੇ ਕਰਵਡ ਗਲਾਸ ਦੇਖਣ ਨੂੰ ਮਿਲੀ ਹੈ। ਇਸ ਸਟਾਈਲਸ ਨੂੰ ਦੇਖਣ ’ਚ ਅਜਿਹਾ ਲੱਗ ਰਿਹਾ ਹੈ ਕਿ ਇਸ ਵਿਚ ਸੈਮਸੰਗ ਗਲੈਕਸੀ ਨੋਟ ਸੀਰੀਜ਼ ਦੇ ਐੱਸ-ਪੈੱਨ ’ਚ ਸ਼ਾਮਲ ਪ੍ਰੈਸ਼ਰ ਸੈਂਸਟਿਵ ਟਿਪ ਨਹੀਂ ਦਿੱਤੀ ਗਈ। 

ਕੈਨੇਡਾ ਦੀ ਸਰਕਾਰ ਦੀ ਰੇਡੀਓ ਇਕਵਿਪਮੈਂਟ ਲਿਸਟ ’ਚ ਮੋਟੋਰੋਲਾ ਦਾ Moto G Stylus ਫੋਨ ਮਾਡਲ ਨੰਬਰ XT2043-4 ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਫੋਨ ਨੂੰ ਕੈਨੇਡਾ ਅਥਾਰਿਟੀ ਨੇ 3 ਜਨਵਰੀ ਨੂੰ ਅਪਰੂਵ ਦਿੱਤਾ ਸੀ ਅਤੇ ਇਹ ਡਿਵਾਈਸ ਯੂ.ਐੱਸ. ਫੈਡਰਲ ਕਮਿਊਨੀਕੇਸ਼ੰਸ ਕਮੀਸ਼ਨ ਦੀ ਵੈੱਬਸਾਈਟ ’ਤੇ XT2043-4 ਮਾਡਲ ਨੰਬਰ ਨਾਲ ਲਿਸਟ ਕੀਤਾ ਗਿਆਹੈ। ਇਸ ਫੋਨ ਬਾਰੇ ਫਿਲਹਾਲ ਕੰਪਨੀ ਨੇ ਕਿਸੇ ਤਰ੍ਹਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ।