ਮੋਟੋਰੋਲਾ ਲਿਆਈ ਪਾਪ-ਅਪ ਸੈਲਫ਼ੀ ਕੈਮਰੇ ਵਾਲਾ ਫੋਨ, ਇੰਨੀ ਹੈ ਕੀਮਤ
06/16/2020 4:36:08 PM
ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ Motorola One Fusion+ ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ ਪਾਪ-ਅਪ ਸੈਲਫ਼ੀ ਕੈਮਰਾ, ਐੱਚ.ਡੀ. ਪਲੱਸ ਡਿਸਪਲੇਅ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ’ਚ ਗੂਗਲ ਅਸਿਸਟੈਂਟ ਦਾ ਬਟਨ ਵੀ ਦਿੱਤਾ ਗਿਆ ਹੈ। Motorola One Fusion+ ਸਮਾਰਟਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਭਾਰਤ ’ਚ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਟਵਿਲਾਈਟ ਬਲਿਊ ਅਤੇ ਮੂਨਲਾਈਟ ਵਾਈਟ ਰੰਗ ’ਚ 24 ਜੂਨ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।
Make way for #TheUltimateOne! Motorola One Fusion+ is going on sale starting 24 June, 12 PM at ₹16,999 on @Flipkart!
— Motorola India (@motorolaindia) June 16, 2020
Experience 6.5" FHD+ Display with HDR10, Qualcomm® SD 730G with 6 GB RAM, 64 MP Quad Camera with Quad Pixel technology & 5000mAh battery! https://t.co/pMo00v8Puw pic.twitter.com/aibjp8hteT
ਫੋਨ ਦੇ ਫੀਚਰਜ਼
ਡਿਸਪਲੇਅ - 6.5-ਇੰਚ ਦੀ HD+
ਪ੍ਰੋਸਸਰ - ਸਨੈਪਡ੍ਰੈਗਨ 730
ਰੈਮ - 6GB
ਸਟੋਰੇਜ - 128GB
ਓ.ਐੱਸ. - ਐਂਡਰਾਇਡ 10
ਰੀਅਰ ਕੈਮਰਾ - 64MP+8PM+5MP+2MP ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ - 16MP ਪਾਪ-ਅਪ
ਬੈਟਰੀ - 5,000mAh
ਕੁਨੈਕਟੀਵਿਟੀ - 4G, ਬਲੂਟੂਥ, 5.0, WiFi, GPS ਅਤੇ SUB ਪੋਰਟ ਟਾਈਪ-ਸੀ