ਮੋਟੋਰੋਲਾ ਲਿਆਈ ਪਾਪ-ਅਪ ਸੈਲਫ਼ੀ ਕੈਮਰੇ ਵਾਲਾ ਫੋਨ, ਇੰਨੀ ਹੈ ਕੀਮਤ

06/16/2020 4:36:08 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ Motorola One Fusion+ ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ ਪਾਪ-ਅਪ ਸੈਲਫ਼ੀ ਕੈਮਰਾ, ਐੱਚ.ਡੀ. ਪਲੱਸ ਡਿਸਪਲੇਅ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ’ਚ ਗੂਗਲ ਅਸਿਸਟੈਂਟ ਦਾ ਬਟਨ ਵੀ ਦਿੱਤਾ ਗਿਆ ਹੈ। Motorola One Fusion+ ਸਮਾਰਟਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਭਾਰਤ ’ਚ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਟਵਿਲਾਈਟ ਬਲਿਊ ਅਤੇ ਮੂਨਲਾਈਟ ਵਾਈਟ ਰੰਗ ’ਚ 24 ਜੂਨ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। 

 

ਫੋਨ ਦੇ ਫੀਚਰਜ਼
ਡਿਸਪਲੇਅ    - 6.5-ਇੰਚ ਦੀ HD+
ਪ੍ਰੋਸਸਰ    - ਸਨੈਪਡ੍ਰੈਗਨ 730
ਰੈਮ    - 6GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP+8PM+5MP+2MP ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ    - 16MP ਪਾਪ-ਅਪ 
ਬੈਟਰੀ    - 5,000mAh
ਕੁਨੈਕਟੀਵਿਟੀ    - 4G, ਬਲੂਟੂਥ, 5.0, WiFi, GPS ਅਤੇ SUB ਪੋਰਟ ਟਾਈਪ-ਸੀ


Rakesh

Content Editor

Related News