Motorola ਦੇ ਐਕਸ 4 ਦੀ ਕੀਮਤ ''ਚ ਕੀਤੀ ਗਈ ਭਾਰੀ ਕਟੌਤੀ

06/22/2018 7:02:17 PM

ਜਲੰਧਰ- ਲਿਨੋਵੋ ਦੀ ਮਲਕੀਅਤ ਮੋਟੋਰੋਲਾ ਨੇ ​ਪਿਛਲੇ ਸਾਲ ਭਾਰਤ 'ਚ ਮੋਟੋ ਐਕਸ4 ਲਾਂਚ ਕੀਤਾ ਸੀ। ਮੋਟੋ ਐਕਸ4 ਇਕ ਸ਼ੈਟਰ ਪਰੂਫ਼ ਫੋਨ ਹੈ ਜੋ ਐਲਮੀਨੀਅਮ ਫਰੇਮ ਅਤੇ 3ਡੀ ਰਿਅਰ ਪੈਨਲ 'ਤੇ ਬਣਿਆ ਹੈ। ਨਵੰਬਰ ਮਹੀਨੇ 'ਚ ਜਿੱਥੇ ਇਸ ਫੋਨ ਨੂੰ 3 ਜੀ. ਬੀ ਰੈਮ ਅਤੇ 4 ਜੀ. ਬੀ ਰੈਮ ਵੇਰੀਐਂਟ 'ਚ ਲਾਂਚ ਕੀਤਾ ਗਿਆ ਸੀ, ਉਥੇ ਹੀ ਜਨਵਰੀ ਮਹੀਨੇ 'ਚ ਕੰਪਨੀ ਨੇ ਇਸ ਫੋਨ ਦਾ 6 ਜੀ. ਬੀ ਰੈਮ ਵੇਰੀਐਂਟ ਵੀ ਬਾਜ਼ਾਰ 'ਚ ਉਤਾਰਿਆ ਦਿੱਤਾ ਸੀ। ਉਥੇ ਹੀ ਹੁਣ ਮੋਟੋਰੋਲਾ ਤੋਂ ਭਾਰਤ 'ਚ ਇਨ੍ਹਾਂ ਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ।

ਮੋਟੋਰੋਲਾ ਵਲੋਂ ਮੋਟੋ ਐਕਸ4 ਦੇ 3 ਜੀ. ਬੀ ਰੈਮ ਅਤੇ 4 ਜੀ. ਬੀ ਰੈਮ ਵੇਰੀਐਂਟ ਦੀਆਂ ਕੀਮਤਾਂ ਘੱਟ ਕੀਤੀਆਂ ਗਈ ਹਨ। ਕੰਪਨੀ ਵਲੋਂ 3 ਜੀ. ਬੀ ਰੈਮ ਵੇਰੀਐਂਟ ਨੂੰ 20,999 ਰੁਪਏ ਅਤੇ 4 ਜੀ. ਬੀ ਰੈਮ ਵੇਰੀਐਂਟ ਨੂੰ 22,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ​ਸੀ। ਉਥੇ ਹੀ ਹੁਣ ਇਹ ਦੋਨਾਂ ਹੀ ਸਮਾਰਟਫੋਨ 18,999 ਰੁਪਏ ਅਤੇ 21,999 ਰੁਪਏ ਦੀ ਕੀਮਤ 'ਤੇ ਸੇਲ ਲਈ ਉਪਲੱਬਧ ਹੋਣਗੇ। ਮਤਲਬ ਕੰਪਨੀ ਨਾਲ 3 ਜੀ. ਬੀ. ਰੈਮ ਵੇਰੀਐਂਟ 2,000 ਰੁਪਏ ਸਸਤਾ ਕੀਤਾ ਗਿਆ ਹੈ 4 ਜੀ. ਬੀ ਰੈਮ ਵੇਰੀਐਂਟ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਹੋਈ ਹੈ।

ਸਪੈਸੀਫਿਕੇਸ਼ਨਸ ਦੀ ਤਾਂ ਇਹ ਮੈਟਲ ਯੂਨਿਬਾਡੀ ਡਿਜ਼ਾਇਨ ਦੇ ਨਾਲ ਹੈ ਅਤੇ ਇਸ 'ਚ 5.2-ਇੰਚ ਦਾ ਫੁੱਲ HD LTPS IPS ਡਿਸਪਲੇਅ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਇਸ ਦੇ ਡਿਸਪਲੇਅ ਨੂੰ ਕਾਰਨਿੰਗ ਗੋਰਿੱਲਾ ਗਲਾਸ 3 ਤੋਂ ਸੁਰੱਖਿਆ ਦਿੱਤੀ ਗਈ ਹੈ। ਇਹ ਸਮਾਰਟਫੋਨ 2.2GHz ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 630 ਪ੍ਰੋਸੈਸਰ ਅਤੇ ਐਡਰੀਨੋ 508 GPU ਦੇ ਨਾਲ ਚੱਲਦਾ ਹੈ। ਇਸ ਡਿਵਾਇਸ 'ਚ 3GB/4GB ਰੈਮ ਅਤੇ 32GB/64GB ਇੰਟਰਨ ਸਟੋਰੇਜ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਮਦਦ ਨਾਸ 2TB ਤੱਕ ਵਧਾਇਆ ਜਾ ਸਕਦਾ ਹੈ।

ਸਭ ਤੋਂ ਵੱਡੀ ਖਾਸੀਅਤ ਇਸ ਦਾ ਡਿਊਲ ਰਿਅਰ ਕੈਮਰਾ ਸੈੱਟਅਪ
ਸਭ ਤੋਂ ਵੱਡੀ ਖਾਸੀਅਤ ਇਸ ਦਾ ਡਿਊਲ ਰਿਅਰ ਕੈਮਰਾ ਸੈਟਅਪ ਹੈ। ਇਸ 'ਚ ਇਕ 12-ਮੈਗਾਪਿਕਸਲ ਦਾ ਸੈਂਸਰ ਹੈ ਜੋ ਅਪਰਚਰ f/2.0 ਅਤੇ ਡਿਊਲ ਪਿਕਸਲ ਆਟੋ-ਫੋਕਸ ਖੂਬੀ ਦੇ ਨਾਲ ਹੈ। ਉਥੇ ਹੀ ਇਸ ਦਾ ਦੂੱਜਾ ਸੈਂਸਰ 8-ਮੈਗਾਪਿਕਸਲ ਦਾ ਹੈ ਜੋ ਕਿ ਅਪਰਚਰ f /2.2 ਦੇ ਨਾਲ ਅਲਟਰਾ-ਵਾਇਡ ਐਂਗਲ ਲੈਨਜ਼ ਦੇ ਤੌਰ 'ਤੇ ਕੰਮ ਕਰਦਾ ਹੈ। ਇਸ ਦੇ ਕੈਮਰੇ 'ਚ ਬੌਕੇ ਇਫੈਕਟ, ਅਲਟਰਾ-ਵਾਈਡ ਐਂਗਲ ਸ਼ਾਟ, ਬੈਕਗਰਾਊਂਟ ਰਿਪਲੇਸਮੇਂਟ, 4K ਵੀਡੀਓ ਰਿਕਾਰਡਿੰਗ,  ਡਿਊਲ-ਟੋਨ LED ਫਲੈਸ਼, HDR, ਪੈਨਾਰਮਾ, ਜਿਓ-ਟੈਗਿੰਗ, ਫੇਸ ਡਿਟੇਕਸ਼ਨ, ਮੈਕਰੋ-ਮੋਡ, ਬਰਸਟ ਮੋਡ ਅਤੇ ਸਲੋ-ਮੋਸ਼ਨ ਆਦਿ ਦੀ ਖੂਬੀ ਦਿੱਤੀ ਗਈ ਹੈ। ਸੈਲਫੀ ਲਈ ਇਸ 'ਚ 16-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਅਪਰਚਰ f/2.0 ਅਤੇ LED ਫਲੈਸ਼ ਦੇ ਨਾਲ ਹੈ 

ਇਸ 'ਚ ਦਮਦਾਰ ਬੈਟਰੀ ਅਤੇ ਐਂਡ੍ਰਾਇਡ ਨੂਗਟ
ਮੋਟੋ X4 'ਚ 3000mAh ਦੀ ਬੈਟਰੀ 15W ਟਰਬੋ ਚਾਰਜਿੰਗ ਖੂਬੀ ਦੇ ਨਾਲ ਹੈ ਅਤੇ ਇਹ ਐਂਡ੍ਰਾਇਡ ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ 9P68 ਸਰਟੀਫਿਕੇਟ ਪ੍ਰਾਪਤ ਹੈ ਜਿਸ ਦਾ ਮਤਲਬ ਹੈ ਕਿ ਇਹ ਵਾਟਰ ਅਤੇ ਡਸਟ ਰੇਜਿਸਟੇਂਟ ਹੈ।

ਕੁਨੈਕਟੀਵਿਟੀ ਆਪਸ਼ਨਸ
ਇਸ 'ਚ ਡਿਊਲ ਸਿਮ, ਫਿੰਗਰਪ੍ਰਿੰਟ ਸਕੈਨਰ, 4G LTE, ਬਲੂਟੂਥ 5.0, ਵਾਈ-ਫਾਈ, GPS, GLONASS ਅਤੇ USB ਟਾਈਪ-3 ਪੋਰਟ ਆਦਿ ਹਨ। ਮੋਟੋ X4 'ਚ ਅਲੈਕਸਾ ਅਸਿਟੇਂਟ ਦਾ ਸਪੋਰਟ ਦਿੱਤਾ ਗਿਆ ਹੈ ਜਿਸ ਨੂੰ ਯੂਜ਼ਰਸ ਫੋਨ ਨੂੰ ਲਾਕ ਹੋਣ 'ਤੇ ਵੀ ਇਸਤੇਮਾਲ ਕਰ ਸਕਦੇ ਹੋ।