ਮੋਟੋਰੋਲਾ ਨੂੰ ਮਿਲਿਆ ਫੋਲਡੇਬਲ ਸਮਾਰਟਫੋਨ ਦਾ ਪੇਟੈਂਟ

06/20/2018 4:21:30 PM

ਜਲੰਧਰ— ਚੀਨੀ ਸਮਾਰਟਫੋਨ ਨਿਰਮਾਤਾ ਮੋਟੋਰੋਲਾ ਨੂੰ ਅਮਰੀਕਾ 'ਚ ਇਕ ਫਲੈਕਸੀਬਲ, ਫੋਲਡੇਬਲ ਆਰਗੈਨਿਕ ਲਾਈਟ-ਐਮੀਟਿੰਗ ਡਾਯੋਡ (OLED) ਸਮਾਰਟਫੋਨ ਬਣਾਉਣ ਦਾ ਪੇਟੈਂਟ ਹਾਸਲ ਹੋਇਆ ਹੈ, ਜੋ ਅੰਦਰ ਅਤੇ ਬਾਹਰ ਦੋਵਾਂ ਪਾਸੇ ਮੁੜ ਸਕਦਾ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਸ ਦੇ ਹਿੰਜ 'ਚ ਥਰਮਲ ਐਲੀਮੈਂਟ ਹੋਣ। GSMArena ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਟੈਕਨਾਲੋਜੀ ਬਹੁਤ ਕਲੈਵਰ ਹੈ। ਇਸ ਵਿਚ ਤਾਪਮਾਨ ਸੈਂਸਰ ਲੱਗਾ ਹੈ, ਜੋ ਫੋਨ ਦੇ ਬੰਦ ਰਹਿਣ 'ਤੇ ਵੀ ਕੰਮ ਕਰਦਾ ਹੈ ਜਾਂ ਜਦੋਂ ਇਹ ਮੁੜਿਆ ਹੋਇਆ ਹੁੰਦਾ ਹੈ। ਜੇਕਰ ਤਾਪਮਾਨ ਬਹੁਤ ਘੱਟ ਹੋ ਜਾਂਦਾ ਹੈ ਤਾਂ ਸਕਰੀਨ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ, ਅਜਿਹੇ 'ਚ ਹਿੰਜ ਆਟੋਮੈਟਿਕਲੀ ਇਸ ਨੂੰ ਠੀਕ ਕਰਨ ਲਈ ਗਰਮ ਹੋ ਜਾਂਦੇ ਹਨ। 
ਇਸ ਪੇਟੈਂਟ ਨੂੰ ਮੂਲ ਰੂਪ ਨਾਲ 2016 ਦੇ ਸਤੰਬਰ 'ਚ ਦਾਖਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਮਈ ਦੀ ਸ਼ੁਰੂਆਤ 'ਚ ਇਸ ਨੂੰ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਰਗਨਾਈਜੇਸ਼ਨ (WIPO) ਤੋਂ ਮਨਜ਼ੂਰੀ ਮਿਲੀ। ਖਾਸ ਤੌਰ 'ਤੇ ਮੋਟੋਰੋਲਾ ਦੀ ਪੇਰੈਂਟ ਕੰਪਨੀ ਲਿਨੋਵੋ ਨੇ ਬਾਕੀ ਕੰਪਨੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਫੋਲਡੇਬਲ ਟੈਕਨਾਲੋਜੀ 'ਤੇ ਕੰਮ ਸ਼ੁਰੂ ਕੀਤਾ ਸੀ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਬਾਜ਼ਾਰ 'ਚ ਸਭ ਤੋਂ ਪਹਿਲਾਂ ਸੈਮਸੰਗ ਫਲੈਕਸੀਬਲ ਓ.ਐੱਲ.ਈ.ਡੀ. ਫੋਨ ਲੈ ਕੇ ਆਏਗੀ, ਜਿਸ ਦੇ ਅਗਲੇ ਸਾਲ ਲਾਂਚ ਹੋਣ ਦੀ ਸੰਭਾਵਨਾ ਹੈ।


Related News