ਮੋਟੋਰੋਲਾ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

02/02/2020 1:24:43 AM

ਗੈਜੇਟ ਡੈਸਕ—ਮੋਟੋਰੋਲਾ ਨੇ ਪਿਛਲੇ ਸਾਲ ਭਾਰਤ 'ਚ ਆਪਣਾ ਮੋਟ ਜੀ8 ਪਲੱਸ ਸਮਾਰਟਫੋਨ ਲਾਂਚ ਕੀਤਾ ਸੀ। ਫੋਨ ਦਾ ਖਾਸ ਫੀਚਰ 48 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਸੀ। ਇਸ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 13,999 ਰੁਪਏ ਰੱਖੀ ਗਈ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਮੋਟੋ ਜੀ8 ਪਲੱਸ ਦੀ ਕੀਮਤ 1000 ਰੁਪਏ ਘਟਾਈ ਗਈ ਹੈ ਜਿਸ ਤੋਂ ਬਾਅਦ ਹੁਣ ਇਹ 12,999 ਰੁਪਏ ਵਿਕ ਰਿਹਾ ਹੈ।

ਸਪੈਸੀਫਿਕੇਸ਼ਨਸ
ਫੀਚਰਸ ਦੀ ਗੱਲ ਕਰੀਏ ਤਾਂ ਮੋਟੋ ਜੀ8 ਪਲੱਸ 'ਚ 6.3 ਇੰਚ ਦੀ ਫੁਲ ਐੱਚ.ਡੀ.+ਮੈਕਸ ਵਿਜ਼ਨ ਡਿਸਪਲੇਅ ਮਿਲਦੀ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਡਿਸਪਲੇਅ 'ਚ ਵਾਟਰਡਰਾਪ ਨੌਚ ਦਿੱਤੀ ਗਈ ਹੈ। ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 16 ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ ਮਿਲਦਾ ਹੈ। ਸੈਲਫੀ ਲਈ ਫੋਨ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਆਕਟਾ-ਕੋਰ ਕੁਆਲਕਾਮ 665 ਪ੍ਰੋਸੈਸਰ ਦਿੱਤਾ ਗਿਆ ਹੈ। ਐਂਡ੍ਰਾਇਡ 9.0 ਪਾਈ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ। ਇਹ ਦੋ ਕਲਰ ਆਪਸ਼ਨ ਕਾਸਮਿਕ ਬਲੂ ਅਤੇ ਕ੍ਰਿਸਟਲ ਪਿੰਕ 'ਚ ਆਉਂਦਾ ਹੈ।

Karan Kumar

This news is Content Editor Karan Kumar