Moto Z2 ਪਲੇ ਸਮਾਰਟਫੋਨ 1 ਜੂਨ ਨੂੰ ਹੋ ਸਕਦਾ ਹੈ ਪੇਸ਼

05/29/2017 1:38:38 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਲੈਨੋਵੋ ਆਪਣੇ ਨਵੇਂ ਫੋਨ ਮੋਟੋ ਜ਼ੈੱਡ 2 ਪਲੇ ਨੂੰ ਜਲਦੀ ਹੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਮੋਟੋ ਜ਼ੈੱਡ 2 ਸਮਾਰਟਫੋਨ ਨਾਲ ਜੁੜੀਆ ਕਈਆਂ ਜਾਣਕਾਰੀਆਂ ਕਾਫੀ ਦਿਨਾਂ ਤੋਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹੈ। ਹੁਣ ਆਏ ਨਵੇਂ ਲੀਕ 'ਚ ਇਸ ਸਮਾਰਟਫੋਨ ਦੀ ਰਿਲੀਜ਼ ਡੇਟ ਤੋਂ ਪਰਦਾ ਚੁਕਿਆ ਗਿਆ ਹੈ। ਇਸ ਲੀਕ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਸਮਾਰਟਫੋਨ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ।
ਇਸ ਸਮਾਰਟਫੋਨ ਦੇ ਦੋ ਨਵੇਂ ਡਿਜੀਟਲ ਪੋਸਟਰ ਨੂੰ ਆਨਲਾਈਨ ਦੇਖਿਆ ਗਿਆ ਹੈ। ਜਿਸ 'ਚ ਇਸ ਸਮਾਰਟਫੋਨ ਦੀ ਰਿਲੀਜ਼ ਡੇਟ ਅਤੇ ਫੋਨ ਦੇ ਕਲਰ ਵੇਂਰੀਅੰਟ ਦੇ ਬਾਰੇ 'ਚ ਦੱਸਿਆ ਗਿਆ ਹੈ। ਇਸ ਦੇ ਇਲਾਵਾ ਇਸ ਪੋਸਟਰ 'ਚ ਫੋਨ ਦੇ ਡਿਜ਼ਾਇੰਨ ਦੀ ਵੀ ਕੁਝ ਡਿਟੇਲਜ਼ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਟਵਿੱਟਰ ਲੀਕਜ਼ Roland Quant ਅਤੇ ਟੇਕ Droder Splendor ਨੇ ਇਸ ਸਮਾਰਟਫੋਨ ਨਾਲ ਜੁੜੇ 2 ਡਿਜੀਟਲ ਪੋਸਟਰ ਨੂੰ ਰੀਲੀਜ਼ ਕੀਤਾ ਹੈ। ਜਿਸ 'ਚ ਅਪਕਮਿੰਗ ਡਿਵਾਇਸ ਨਾਲ ਜੁੜੀ ਕੁਝ ਖਾਸ ਜਾਣਕਾਰੀ ਦਿੱਤੀ ਗਈ ਹੈ।
ਕਲਰ ਅਤੇ ਡਿਟੇਲਜ਼
Roland Quantat ਨੇ ਮੋਟੋ ਜ਼ੈੱਡ 2 ਪਲੇ ਸਮਾਰਟਫੋਨ ਦੇ ਤਿੰਨ ਨਵੇਂ ਪੋਸਟਰ ਜਾਰੀ ਕੀਤੇ ਹੈ। ਜਿਸ 'ਚ ਫੋਨ ਨੂੰ ਤਿੰਨ ਅਲੱਗ-ਅਲੱਗ ਕਲਰ ਵੇਂਰੀਅੰਟ ਬਲੈਕ ਅਤੇ ਗ੍ਰੇਅ, ਵਾਇਟ ਅਤੇ ਗੋਲਡ 'ਚ ਦਿਖਾਇਆ ਗਿਆ ਹੈ। ਇਸ ਦੇ ਇਲਾਵਾ ਡਿਵਾਇਸ ਨਾਲ ਜੁੜੀਆ ਕੁਝ ਹੋਰ ਡਿਟੇਲਜ਼ ਵੀ ਸਾਹਮਣੇ ਆਈ ਹੈ। ਇਹ ਡਿਟੇਲਜ਼  ਫੋਨ 'ਚ ਕੈਮਰਾ ਸੱਜੇ ਪਾਸੇ ਹੋਣਾ, ਡਿਊਲ LED ਫਲੈਸ਼ ਦਾ ਖੱਬੇ ਪਾਸੇ ਹੋਣਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਫੋਨ ਦੇ ਡਿਸਪਲੇ 'ਚ ਹੋਮ ਬਟਨ ਵੀ ਦਿੱਤਾ ਗਿਆ ਹੈ ਜੋ ਫਿੰਗਰਪ੍ਰਿੰਟ ਸਕੈਨਰ ਦੇ ਰੂਪ 'ਚ ਵੀ ਕੰਮ ਕਰ ਸਕਦਾ ਹੈ।
ਹੁਣ ਗੱਲ ਕਰੀਏ ਫੋਨ ਦੀ ਰਿਲੀਜ਼ ਡੇਟ ਦੀ ਤਾਂ ਫੋਨ ਦੇ ਰੀਲੀਜ਼ ਡੇਟ ਨੂੰ ਲੈ ਕੇ ਟੇਕ Droder Splendor  ਨੇ ਇਕ ਪੋਸਟਰ ਜਾਰੀ ਕੀਤਾ ਹੈ। ਇਕ ਸਪੈਨਿਸ਼ ਮੀਡੀਆਟੇਕ ਇੰਨਵਾਈਟ ਦੇ ਮੁਤਾਬਿਕ ਸਮਾਰਟਫੋਨ ਨੂੰ ਆਉਣ ਵਾਲੇ ਹਫਤੇ ਮਤਲਬ ਕਿ ਇਸਨੂੰ ਜੂਨ  'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਹੁਣ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।