Moto G9 Power ਅੱਜ ਹੋਵੇਗਾ ਭਾਰਤ ’ਚ ਲਾਂਚ, ਇੰਨੀ ਹੋ ਸਕਦੀ ਹੈ ਕੀਮਤ

12/08/2020 11:09:02 AM

ਗੈਜੇਟ ਡੈਸਕ– Moto G9 Power ਨੂੰ ਭਾਰਤ ’ਚ ਅੱਜ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਪਿਛਲੇ ਮਹੀਨੇ ਯੂਰਪ ’ਚ ਲਾਂਚ ਕੀਤਾ ਗਿਆ ਸੀ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 6000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਨਾਲ ਹੀ ਇਹ ਹੋਲ-ਪੰਚ ਡਿਸਪਲੇਅ ਡਿਜ਼ਾਇਨ ਨਾਲ ਆਉਂਦਾ ਹੈ। ਫਲਿਪਕਾਰਟ ’ਤੇ Moto G9 Power ਲਈ ਇਕ ਮਾਈਕ੍ਰੋਸਾਈਟ ਵੀ ਜਾਰੀ ਕੀਤੀ ਗਈ ਹੈ। ਭਾਰਤ ’ਚ Moto G9 Power ਨੂੰ ਅੱਜ ਦੁਪਹਿਰ ਨੂੰ 12 ਵਜੇ ਲਾਂਚ ਕੀਤਾ ਜਾਵੇਗਾ। ਉਮੀਦ ਹੈ ਕਿ ਇਸ ਦੇ ਐਲਾਨ ਦੇ ਤੁਰੰਤ ਬਾਅਦ ਕੀਮਤ ਫਲਿਪਕਾਰਟ ’ਤੇ ਵਿਖਾਈ ਦੇਣ ਲੱਗੇਗੀ। 

ਇੰਨੀ ਹੋ ਸਕਦੀ ਹੈ ਕੀਮਤ
ਫੋਨ ਦੀ ਭਾਰਤ ’ਚ ਅਧਿਕਾਰਤ ਕੀਮਤ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਯੂਰਪ ’ਚ ਇਸ ਨੂੰ 199 ਯੂਰੋ (ਕਰੀਬ 17,800 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਭਾਰਤ ’ਚ ਵੀ ਇਹ ਇਸੇ ਕੀਮਤ ਨਾਲ ਆ ਸਕਦਾ ਹੈ। ਇਹ ਫੋਨ ਇਕ ਹੀ ਮਾਡਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਲੇਗਾ। Moto G9 Power ਨੂੰ ਇਲੈਕਟ੍ਰਿਕ ਵਾਇਲੇਟ ਅਤੇ ਮਟੈਲਿਕ ਸੇਜ ਕਲਰ ਮਾਡਲ ’ਚ ਖਰੀਦਿਆ ਜਾ ਸਕੇਗਾ। 

ਫੀਚਰਜ਼
ਇਸ ਫੋਨ ’ਚ ਤੁਹਾਨੂੰ ਸਟਾਕ ਐਂਡਰਾਇਡ ਮਿਲੇਗਾ। ਇਸ ਵਿਚ 6.8 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸ ਦਾ ਰੈਜ਼ੋਲਿਊਸ਼ਨ 1640x720 ਪਿਕਸਲ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 662 ਪ੍ਰੋਸੈਸਰ, 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.79 ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਮੋਟੋਰੋਲਾ ਦੇ ਇਸ ਫੋਨ ’ਚ 6,000mAh ਦੀ ਬੈਟਰੀ ਮਿਲੇਗੀ ਜੋ 20 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ, ਬਲੂਟੂਥ ਵੀ5, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਮਿਲੇਗਾ।

Rakesh

This news is Content Editor Rakesh