11 ਅਗਸਤ ਨੂੰ ਭਾਰਤ ’ਚ ਲਾਂਚ ਹੋਵੇਗਾ ਸਭ ਤੋਂ ਸਸਤਾ 5ਜੀ ਫੋਨ

08/09/2022 2:01:01 PM

ਗੈਜੇਟ ਡੈਸਕ– Moto G62 ਦੀ ਲਾਂਚਿੰਗ ਦੀ ਭਾਰਤ ’ਚ ਪੁਸ਼ਟੀ ਹੋ ਗਈ ਹੈ। ਇਸਤੋਂ ਪਹਿਲਾਂ Moto G62 ਦੀਆਂ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਕੰਪਨੀ ਨੇ ਵੀਡੀਓ ਟੀਜ਼ਰ ਰਾਹੀਂ ਫੋਨ ਦੀ ਲਾਂਚਿੰਗ ਦੀ ਪੁਸ਼ਟੀ ਕਰ ਦਿੱਤੀ ਹੈ। Moto G62 ਨੂੰ 11 ਅਗਸਤ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਫੋਨ ਸਨੈਪਡ੍ਰੈਗਨ 695 ਪ੍ਰੋਸੈਸਰ ਦੇ ਨਾਲ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਨਾਲ ਲੈਸ ਹੋਵੇਗਾ। 

ਮੋਟੋਰੋਲਾ ਇੰਡੀਆ ਨੇ ਟਵਿਟਰ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਲਾਂਚਿੰਗ ਤਾਰੀਖ ਦੀ ਜਾਣਕਾਰੀ ਦਿੱਤੀ ਹੈ, ਹਾਲਾਂਕਿ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਕਈ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ Moto G62 ਭਾਰਤੀ ਬਾਜ਼ਾਰ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਹੋਵੇਗਾ। Moto G62 ’ਚ 12 5ਜੀ ਬੈਂਡ ਮਿਲਣਗੇ। 

ਇਸ ਤੋਂ ਇਲਾਵਾ Moto G62 ਨੂੰ ਕਾਲੇ ਅਤੇ ਹਰੇ ਰੰਗ ’ਚ ਪੇਸ਼ ਕੀਤਾ ਜਾਵੇਗਾ। ਬ੍ਰਾਜ਼ੀਲ ਵਾਲੇ ਮਾਡਲ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਉਸ ਵਿਚ 6.5 ਇੰਚ ਦੀ ਡਿਸਪਲੇਅ ਹੈ। Moto G62 ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਮੋਟੋਰੋਲਾ ਦੇ ਇਸ ਫੋਨ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲ ਸਕਦਾ ਹੈ। 

Moto G62 ’ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ ਨਾਲ 20W TurboPower ਫਾਸਟ ਚਾਰਜਿੰਗ ਵੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ’ਚ ਫੋਨ ਨੂੰ ਸਿਰਫ ਨਵੇਂ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਹੋਰ ਸਾਰੇ ਫੀਚਰਜ਼ ਬ੍ਰਾਈਜ਼ਲ ਵਾਲੇ ਮਾਡਲ ਦੇ ਹੀ ਹੋਣਗੇ। ਬ੍ਰਾਜ਼ੀਲ ’ਚ ਫੋਨ ਨੂੰ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। 

Rakesh

This news is Content Editor Rakesh