17 ਮਈ ਨੂੰ ਲਾਂਚ ਹੋਵੇਗਾ ਇਹ ਹਾਈ-ਐਂਡ ਸਮਾਰਟਫੋਨ

04/29/2016 5:19:21 PM

ਜਲੰਧਰ : ਅਮਰੀਕੀ ਮਲਟੀਨੈਸ਼ਨਲ ਦੂਰਸੰਚਾਰ ਕੰਪਨੀ ਮਟਰੋਲਾ ਆਪਣੇ ਮੋਟੋ ਜੀ ਸੀਰੀਜ਼  ਦੇ ਫੋਰਥ ਜਨਰੇਸ਼ਨ ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰਨ ਜਾ ਰਹੀ ਹੈ। ਇਸ ਕੰਪਨੀ ਨੇ 17 ਮਈ ਨੂੰ ਨਵੀਂ ਦਿੱਲੀ ''ਚ ਹੋਣ ਵਾਲੇ ਇਕ ਈਵੈਂਟ ਲਈ ਮੀਡੀਆ ਇਨਵਿਟੇਸ਼ਨ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇਸ ਦਿਨ ਮੋਟੋ ਜੀ  4th ਜਨਰੇਸ਼ਨ ਹੈਂਡਸੈੱਟ ਨੂੰ ਲਾਂਚ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਕੰਪਨੀ ਦਾ ਫਿੰਗਰਪਿੰ੍ਰਟ ਸੈਂਸਰ ਵਾਲਾ ਮੋਟੋ ਜੀ4 ਪਲਸ ਵੀ ਲਾਂਚ ਹੋਵੇਗਾ।

 

ਇਨਵਾਈਟ ''ਚ ਈਵੈਂਟ ਦੀ ਤਾਰੀਖ ਨੂੰ ਛੱਡ ਕੇ ਅਤੇ ਕਿਸੇ ਵੀ ਚੀਜ ਦਾ ਜ਼ਿਕਰ ਨਹੀਂ ਕੀਤਾ ਗਿਆ, ਅਨੁਮਾਨ ਹੈ ਕਿ ਮੋਟੋ ਜੀ (ਜ਼ੈਨ3)  ਹੈਂਡਸੈੱਟ ਦੀ ਤਰ੍ਹਾਂ ਮੋਟੋ ਜੀ (ਜੈਨ 4) ਨੂੰ ਵੀ ਸਭ ਤੋਂ ਪਹਿਲਾਂ ਭਾਰਤ ''ਚ ਹੀ ਲਾਂਚ ਕੀਤਾ ਜਾਵੇਗਾ। ਇਨਾਂ ਦਿਨਾਂ ''ਚ ਮੋਟੋ ਜੀ ਫੋਰਥ ਜ਼ੈਨ ਅਤੇ ਮੋਟੋ ਜੀ4 ਪਲਸ ਬਾਰੇ ''ਚ ਕਈ ਖੁਲਾਸੇ ਹੋਏ ਹਨ, ਪਰ ਕੰਪਨੀ ਨੇ ਇਨ੍ਹਾਂ ਖੁਲਾਸਿਆਂ ਦੀ ਕੋਈ ਆਧਿਕਾਰਕ ਪੁੱਸ਼ਟੀ ਨਹੀਂ ਕੀਤੀ ਹੈ।

 

ਇਸ ਹਫਤੇ ਦੀ ਸ਼ੁਰੁਆਤ ''ਚ ਮੋਟੋ ਜੀ (ਜੈਨ 4) ਦੇ ਪ੍ਰੋਟੋਟਾਈਪ ਦੀ ਵੀਡੀਓ ਅਤੇ ਮੋਟੋ ਜੀ4 ਪਲਸ ਦੀਆਂ ਤਸਵੀਰਾਂ ਲਕੀਰ ਹੋਈਆਂ ਸਨ। ਲੀਕ ਹੋਈ ਤਸਵੀਰਾਂ ''ਚ ਮੋਟੋ ਜੀ4 ਪਲਸ ਦਾ ਵਾਇਟ ਕਲਰ ਵੇਰਿਅੰਟ ਨਜ਼ਰ ਆ ਰਿਹਾ ਸੀ ਜਿਸ ''ਚ ਹੋਮ ਬਟਨ ''ਤੇ ਫਿੰਗਰਪਿੰ੍ਰਟ ਸੈਂਸਰ ਵੀ ਮੌਜੂਦ ਹੋਣ ਦੀ ਉਂਮੀਦ ਹੈ। ਤਸਵੀਰ ''ਚ ਇਸ ਹੈਂਡਸੈੱਟ ਦੇ ਸਪੀਕਰ ੍ਿਰਗਲ, ਫ੍ਰੰਟ ਕੈਮਰਾ, ਰਿਅਰ ਕੈਮਰਾ ਅਤੇ ਆਟੋਫੋਕਸ ਸੈਂਸਰ ਨਜ਼ਰ ਆ ਰਹੇ ਹਨ। ਕੰਪਨੀ ਦਾ ਲੋਗੋ ਪ੍ਰਾਇਮਰੀ ਕੈਮਰੇ ਦੇ ਹੇਠਾਂ ਮੌਜੂਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹਾਈ-ਐਂਡ ਸਮਾਰਟਫੋਨ ਯੂਜ਼ਰਸ ਨੂੰ ਕਾਫ਼ੀ ਪਸੰਦ ਆਵੇਗਾ।