Moto E5 Play ਐਂਡ੍ਰਾਇਡ ਓਰੀਓ ਗੋ ਐਡੀਸ਼ਨ ਹੋਇਆ ਲਾਂਚ, ਜਾਣੋ ਫੀਚਰਸ

07/15/2018 2:47:51 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਆਪਣੇ ਮੋਟੋ ਈ5 ਪਲੇਅ ਐਂਡ੍ਰਾਇਡ ਓਰੀਓ ਗੋ ਐਡੀਸ਼ਨ ਯੂਰਪ ਤੇ ਲੈਟੀਨਾ ਅਮਰੀਕਾ 'ਚ ਲਾਂਚ ਕਰ ਕੀਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਦੇ ਮਹੀਨੇ 'ਚ, ਮੋਟੋ ਈ 5 ਪਲੇਅ ਬ੍ਰਾਜ਼ੀਲ 'ਚ ਡੈਬੀਊ ਕਰ ਚੁੱਕਿਆ ਹੈ। ਨਵਾਂ ਫੋਨ ਐਂਡ੍ਰਾਇਡ ਓਰੀਓ (ਗੋ ਐਡੀਸ਼ਨ) ਤੇ ਕੰਮ ਕਰਦਾ ਹੈ। ਕੁਝ ਬਦਲਾਅ ਫੋਨ ਦੇ ਸਪੈਸੀਫਿਕੇਸ਼ਨ 'ਚ ਵੀ ਬਦਲਾਅ ਕੀਤੇ ਗਏ ਹਨ। ਐਂਡ੍ਰਾਇਡ ਗੋ ਦੇ ਬਾਰੇ 'ਚ ਜਾਣਕਾਰੀ ਨਾ ਰੱਖਣ ਵਾਲਿਆਂ ਦੱਸ ਦਿੰਦੇ ਹਾਂ ਕਿ ਇਹ ਐਂਟਰੀ-ਲੈਵਲ ਦੇ ਸਮਾਰਟ ਫੋਨ 'ਚ ਚੰਗੀ ਤਰ੍ਹਾਂ ਕੰਮ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਰੈਮ 172 ਤੋਂ ਘੱਟ ਹੈ।

ਮੋਟੋ ਈ5 ਪਲੇਅ ਐਂਡ੍ਰਾਇਡ ਓਰੀਓ ਗੋ ਐਡੀਸ਼ਨ ਦੀ ਕੀਮਤ ਲਗਭਗ 8,700 ਹੈ। ਇਹ ਜਾਣਕਾਰੀ ਮੋਟੋਰੋਲਾ ਬਲਾਗ ਪੋਸਟ ਰਾਹੀਂ ਮੁਹੱਈਆ ਕਰਵਾਈ ਗਈ ਹੈ। ਪਰ ਭਾਰਤ 'ਚ ਇਸ ਫੋਨ ਦੀ ਕਿੰਨੀ ਕੀਮਤ ਹੋਵੇਗੀ ਫਿਲਹਾਲ ਕੰਪਨੀ ਨੇ ਇਸ ਦੇ ਬਾਰੇ 'ਚ ਕੁਝ ਨਹੀਂ ਕਿਹਾ। ਮੋਟੋ ਈ 5 ਪਲੇਅ 'ਚ, ਯੂਜ਼ਰਸ ਕੋਲ ਪਹਿਲਾਂ ਹੀ ਫੋਨ 'ਚ ਐਪਸ ਇੰਸਟਾਲ ਮਿਲਣਗੀਆਂ ਜਿਨ੍ਹਾਂ ਦਾ ਸਾਈਜ ਘੱਟ ਹੋਵੇਗਾ ਤੇ ਫ਼ੋਨ ਦੀ ਸਟੋਰੇਜ ਜ਼ਿਆਦਾ ਹੋਵੇਗੀ।

ਸਪੈਸੀਫਿਕੇਸ਼ਨ
ਮੋਟੋ ਦੇ ਇਸ ਫੋਨ 'ਚ 5.3 ਇੰਚ ਦੀ ਮੈਕਸ ਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੀਓ 18:9 ਹੈ। ਮੋਟੋ ਈ5 ਪਲੇਅ 'ਚ ਇਕ ਰਿਅਰ-ਮਾਊਂਟਿਡ ਫਿੰਗਰਪ੍ਰਿਟ ਸੈਂਸਰ ਹੈ ਜੋ ਮੋਟੋਰੋਲਾ ਦੇ ਲੋਗੋ 'ਤੇ ਲਗਾ ਹੋਵੇਗਾ।

ਮੋਟੋ ਈ 5 ਪਲੇਅ ਐਂਡ੍ਰਾਇਡ ਗੋ ਐਡੀਸ਼ਨ 'ਚ ਸਨੈਪਡ੍ਰੈਗਨ 425/427 ਪ੍ਰੋਸੈਸਰ ਹੈ ਜੋ 1 ਜੀ.ਬੀ. ਰੈਮ ਤੇ 16ਜੀਬੀ ਸਟੋਰੇਜ ਦੇ ਨਾਲ ਆਊਂਦਾ ਹੈ। ਮੋਟੋ ਈ 5 ਪਲੇਅ 'ਚ 2 ਜੀ.ਬੀ. ਦੀ ਰੈਮ ਹੈ। ਇੰਟਰਨਲ ਸਟੋਰੇਜ ਦੀ ਗੱਲ ਕੀਤੀ ਜਾਵੇ ਤਾਂ ਫੋਨ ਨੂੰ 128 ਜੀ.ਬੀ. ਤੱਕ ਐਕਸਪੈਂਡ ਕੀਤੀ ਜਾ ਸਕਦੀ ਹੈ। ਫੋਨ ਦਾ ਪ੍ਰਾਈਮਰੀ ਕੈਮਰਾ 8 ਮੈਗਾਪਿਕਸਲ ਦਾ ਹੈ ਤੇ ਉਥੇ ਫ੍ਰੰਟ ਫੇਸਿੰਗ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ। ਦੋਵਾਂ 'ਚ ਫਲੈਸ਼ ਦੀ ਸਹੂਲਤ ਹੋਵੇਗੀ। ਮੋਟੋਰੋਲਾ ਦੇ ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2800mAh ਦੀ ਬੈਟਰੀ ਦਿੱਤੀ ਗਈ ਤੇ ਦੂਜੇ ਪਾਸੇ ਇਹ ਸਮਾਰਟਫੋਨ ਵਾਟਰਪਰੂਫ ਫੰਕਸ਼ਨ ਦੇ ਨਾਲ ਵੀ ਆਉਂਦਾ ਹੈ।