ਅੱਜ ਹੋਵੇਗਾ ਇੰਤਜ਼ਾਰ ਖਤਮ, ਕੰਪਨੀ ਪੇਸ਼ ਕਰੇਗੀ ਆਪਣਾ ਡੁਅਲ ਸਿਮ ਵਾਲਾ ਸਮਾਰਟਫੋਨ

Monday, Sep 19, 2016 - 12:31 PM (IST)

ਅੱਜ ਹੋਵੇਗਾ ਇੰਤਜ਼ਾਰ ਖਤਮ, ਕੰਪਨੀ ਪੇਸ਼ ਕਰੇਗੀ ਆਪਣਾ ਡੁਅਲ ਸਿਮ ਵਾਲਾ ਸਮਾਰਟਫੋਨ

ਜਲੰਧਰ- ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਮਾਟਫੋਨ ਮੋਟੋ ਈ 3 ਪਾਵਰ ਨੂੰ ਆਖਿਰਕਾਰ ਕੰਪਨੀ ਅੱਜ ਭਾਰਤ ''ਚ ਲਾਂਚ ਕਰੇਗੀ। ਕੰਪਨੀ ਨੇ ਪਿਛਲੇ ਹਫਤੇ ਭਾਰਤ ''ਚ ਅੱਜ ਹੋਣ ਵਾਲੇ ਇਸ ਲਾਂਚਿੰਗ ਈਵੇਂਟ ਲਈ ਮੀਡੀਆ ਇਨਵਾਈਟ ਭੇਜੇ ਸਨ। ਇਹ ਫੋਨ ਇਸ ਮਹੀਨੇ ਤੋਂ ਆਨਲਾਈਨ ਸਾਈਟ ਫਲਿੱਪਕਾਰਟ ''ਤੇ ਭਾਰਤ ''ਚ ਵਿਕਰੀ ਲਈ ਉਪਲੱਬਧ ਹੋਵੇਗਾ। । ਪਿਛਲੇ ਮਹੀਨੇ ਮੋਟੋ ਈ3 ਪਾਵਰ ਦੇ ਹਾਂਗਕਾਂਗ ''ਚ ਵਿਕਰੀ ਹੋਣ ਦੀਆਂ ਖਬਰਾਂ ਵੀ ਆਈਆਂ ਸੀ। ਹਾਂਗਕਾਂਗ ''ਚ ਮੋਟੋ ਈ3 ਪਾਵਰ ਦੀ ਕੀਮਤ 1,098 ਹਾਂਗਕਾਂਗ ਡਾਲਰ (ਕਰੀਬ 9,500 ਰੁਪਏ) ਰੱਖੀ ਗਈ ਹੈ।

 

ਮੋਟੋ ਈ3 ਪਾਵਰ ਸਪੈਸੀਫਿਕੇਸ਼ਨਸ

ਇਸ ਸਮਾਰਟਫੋਨ ''ਚ 5 ਇੰਚ ਐੱਚ. ਡੀ (720x1280 ਪਿਕਸਲ) ਆਈ. ਪੀ. ਐੱਸ ਡਿਸਪਲੇ, 64-ਬਿੱਟ 178Z ਮੀਡੀਆਟੈੱਕ ਐੱਮ. ਟੀ6735ਪੀ ਕਵਾਡ-ਕੋਰ ਪ੍ਰੋਸੈਸਰ ਹੈ। ਮਲਟੀਟਾਸਕਿੰਗ 2 ਜੀ. ਬੀ ਰੈਮ, 16 ਜੀ. ਬੀ ਇਨਬਿਲਟ, ਕਾਰਡ ਸਪੋਰਟ 128 ਜੀ. ਬੀ ਤੱਕ ਹੈ। 

ਹੈਂਡਸੈੱਟ ''ਚ ਐੱਲ. ਈ. ਡੀ ਫਲੈਸ਼ ਦੇ ਨਾਲ ਇੱਕ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 5 ਮੇਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੈ। ਇਹ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਡੁਅਲ ਸਿਮ ਸਪੋਰਟ ਕਰਦਾ ਹੈ। ਮੋਟੋ ਈ3 ਪਾਵਰ ''ਚ 3500 ਐੱਮ. ਏ. ਐੱਚ ਦੀ ਬੈਟਰੀ ਹੈ ਅਤੇ ਫੋਨ ਦੀ ਬੈਟਰੀ ਫਾਸਟ ਚਾਰਜਿੰਗ ਤਕਨੀਕ ਵਲੋਂ ਲੈਸ ਹੋਵੇਗੀ।ਇਸ ''ਚ 4ਜੀ ਐੱਲ. ਟੀ. ਈ, ਜੀ.ਪੀ. ਐੱਸ,  ਬਲੂਟੁੱਥ ਅਤੇ ਵਾਈ-ਫਾਈ ਜਿਹੇ ਫੀਚਰ ਦਿੱਤੇ ਗਏ ਹਨ।


Related News