ਤੁਹਾਡੇ ਬੇਹੱਦ ਕੰਮ ਦੀਆਂ ਹਨ ਗੂਗਲ ਦੀਆਂ ਇਹ 5 ਐਂਡਰਾਇਡ ਐਪਸ

01/20/2020 3:33:37 PM

ਗੈਜੇਟ ਡੈਸਕ– ਗੂਗਲ ਨੇ ਐਂਡਰਾਇਡ ਯੂਜ਼ਰਜ਼ ਲਈ ਬਹੁਤ ਸਾਰੀਆਂ ਅਜਿਹੀਆਂ ਐਪਸ ਉਪਲੱਬਧ ਕਰਵਾਈਆਂ ਹਨ ਜੋ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਾਫੀ ਆਸਾਨ ਬਣਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ 5 ਐਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਯੂਜ਼ਰਜ਼ ਦੇ ਨਿੱਜੀ ਡਾਟਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਉਨ੍ਹਾਂ ਦੇ ਕੰਮ ਨੂੰ ਆਸਾਨ ਬਣਾ ਦੇਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ...

ਗੂਗਲ ਓਪੀਨੀਅਨ ਰਿਵਾਰਡ ਐਪ
ਇਸ ਐਪ ਰਾਹੀਂ ਯੂਜ਼ਰ ਕਿਸੇ ਵੀ ਸਰਵੇ ’ਚ ਭਾਗ ਲੈ ਕੇ ਜਾਂ ਲੋਕਲ ਗਾਈਡ ਦੇ ਤੌਰ ’ਤੇ ਕਮਾਈ ਕਰ ਸਕਦੇ ਹਨ, ਹਾਲਾਂਕਿ, ਇਸ ਵਿਚ ਕੀਤੀ ਗਈ ਕਮਾਈ ਨਾਲ ਤੁਸੀਂ ਗੂਗਲ ਨਾਲ ਜੁੜੀਆਂ ਚੀਜ਼ਾਂ ਖਰੀਦ ਸਕੋਗੇ। 

ਗੂਗਲ ਕੀਪ ਐਪ
ਇਸ ਵਿਚ ਯੂਜ਼ਰ ਕਿਸੇ ਵੀ ਕੰਮ ਨੂੰ ਲੈ ਕੇ ਰਿਮਾਇੰਡਰ ਸੈੱਟ ਕਰ ਸਕੇਦ ਹਨ ਅਤੇ ਨੋਟਸ ਅਤੇ ਲਿਸਟਸ ਨੂੰ ਸੇਵ ਕਰ ਕੇ ਰੱਖਣ ਦੀ ਆਪਸ਼ਨ ਵੀ ਇਸ ਵਿਚ ਦਿੱਤੀ ਗਈ ਹੈ। 

ਗੂਗਲ ਟ੍ਰਿਪਸ ਐਪ
ਇਹ ਐਪ ਯੂਜ਼ਰ ਨੂੰ ਯਾਤਰਾ ਨਾਲ ਜੁੜੀ ਸਲਾਹ ਦਿੰਦੀ ਹੈ। ਉਥੇ ਹੀ ਯੂਜ਼ਰ ਨੂੰ ਟ੍ਰੈਫਿਕ ਨਿਯਮਾਂ ਨਾਲ ਜੁੜੀ ਜਾਣਕਾਰੀ ਵੀ ਇਸ ਐਪ ’ਚ ਮਿਲਦੀ ਹੈ। 

ਗੂਗਲ ਕਿੱਟ ਐਪ
ਯੂਜ਼ਰ ਆਪਣੀ ਫਿੱਟਨੈੱਸ ਐਕਟੀਵਿਟੀ ’ਤੇ ਨਜ਼ਰ ਇਸ ਐਪ ਰਾਹੀਂ ਰੱਖ ਸਕਦੇ ਹਨ। ਇਸ ਨੂੰ ਨੌਜਵਾਨ ਕਾਫੀ ਪਸੰਦ ਕਰਦੇ ਹਨ। 

ਗੂਗਲ ਕਲਾਸਰੂਮ ਐਪ
ਇਸ ਰਾਹੀਂ ਯੂਜ਼ਰਜ਼ ਅਸਾਈਨਮੈਂਟ, ਹੋਮਵਰਕ ਅਤੇ ਜ਼ਰੂਰੀ ਗਾਈਡੇਂਸ ਅਧਿਆਪਕ ਕੋਲੋਂ ਲੈ ਸਕਦੇ ਹਨ। ਇਸ ਨੂੰ ਵਿਦਿਆਰਥੀਆਂ ਲਈ ਕਾਫੀ ਕੰਮ ਦੀ ਐਪ ਕਿਹਾ ਜਾ ਸਕਦਾ ਹੈ।