Mortal Kombat XL ਲਈ ਉਪਲੱਬਧ ਹੋਵੇਗਾ ਕਰੈਕਟਰਸ ਅਤੇ ਸਕਿਨ ਪੈਕਸ (ਵੀਡੀਓ)

Thursday, Jan 21, 2016 - 02:24 PM (IST)

ਜਲੰਧਰ— Mortal Kombat ਦੀ ਗੱਲ ਕੀਤੀ ਜਾਵੇ ਤਾਂ ਇਸ ਗੇਮ ਨੂੰ ਮਿਡ ਗੇਮਸ ਨੇ 1992 ''ਚ ਡਿਵੈਲਪ ਕਰ ਤੇ ਪਹਿਲੀ ਵਾਰ ਸ਼ੋਅ ਕੀਤਾ ਸੀ ਅਤੇ ਇਸ ਦੇ ਬਾਅਦ ਇਸ ਦੀ ਪੂਰੀ ਟੀਮ ਨੂੰ Warner Bros ਦੁਆਰਾ ਹਾਸਿਲ ਕਰ ਲਿਆ ਗਿਆ ਸੀ। ਹੁਣ ਇਸ ਗੇਮ ਦੀ ਡਿਵੈਲਪਮੈਂਟ ਟੀਮ ਨੇ ਕਈ ਸਾਲਾਂ ਤਕ ਲਗਾਤਾਰ ਮਿਹਨਤ ਕਰਨ ਬਾਅਦ ਨਵੀਂ ਗੇਮ Mortal Kombat XL 3/1/2016 ਨੂੰ ਲਾਂਚ ਕੀਤਾ ਹੈ।

ਇਸ ਗੇਮ ''ਚ ਸੁਧਾਰ ਅਤੇ ਐਡੀਸ਼ਨ ਕਰਦੇ ਹੋਏ ਸਟੂਡੀਓ ''ਚ ਇਸ ਦੇ ਨਵੇਂ ਵਰਜ਼ਨ ਨੂੰ ਪਰਕਾਸ਼ਿਤ ਕੀਤਾ ਗਿਆ ਹੈ ਜਿਸ ''ਚ ਕਈ ਨਵੇਂ ਕੰਟੈਂਟ ਸ਼ਾਮਿਲ ਕੀਤੇ ਗਏ ਹਨ ਜਿਵੇ ਕਿ ਸਕਿਨ ਪੈਕਸ ਕਰੈਕਟਰਜ਼ ਆਦਿ।

ਇਸ ਗੇਮ ਦੇ ਨਵੇਂ Kombat ਪੈਕ 2 ਨੂੰ 1 ਮਾਰਚ 2016 ਨੂੰ ਰੀਲੀਜ਼ ਕੀਤਾ ਜਾਵੇਗਾ ਅਤੇ ਸਭ ਤੋਂ ਪਹਿਲਾਂ ਇਹ ਪਲੇਅ ਸਟੇਸ਼ਨ 4 ਅਤੇ ਐਕਸ ਬਾਕਸ ਵਨ ''ਤੇ ਉਪਲੱਬਧ ਹੋਵੇਗੀ ਅਤੇ ਰਿਲੀਜ਼ ਦੇ ਕੁੱਝ ਸਮੇਂ ਬਾਅਦ ਇਸ ਨੂੰ P3 ਪਲੇਟਫਾਰਮਸ ਲਈ ਵੀ ਉਪਲੱਬਧ ਕਰ ਦਿੱਤਾ ਜਾਵੇਗਾ। ਇਸ ਦੇ ਬਾਰੇ ''ਚ ਹੋਰ ਜਾਨਣ ਲਈ ਤੁਹਾਨੂੰ ਉਪਰ ਦਿੱਤੀ ਗਈ ਵੀਡੀਓ ''ਤੇ ਕਲਿਕ ਕਰਨਾ ਹੋਵੇਗਾ।


Related News