ਸ਼ੁਰੂ ਹੋਈ Mobiles Bonanza ਸੇਲ, ਡਿਸਕਾਊਂਟ ’ਤੇ ਫੋਨ ਖ਼ਰੀਦਣ ਦਾ ਸੁਨਹਿਰੀ ਮੌਕਾ

08/26/2020 1:14:17 PM

ਗੈਜੇਟ ਡੈਸਕ– ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ Mobiles Bonanza ਸੇਲ ਦੀ ਸ਼ੁਰੂਆਤ ਅੱਜ ਯਾਨੀ 26 ਅਗਸਤ ਤੋਂ ਹੋ ਗਈ ਹੈ ਜੋ ਕਿ 28 ਅਗਸਤ ਤਕ ਚੱਲੇਗੀ। ਇਸ ਸੇਲ ’ਚ ਗਾਹਕ ਮਹਿੰਗੇ ਸਮਾਰਟਫੋਨਾਂ ਨੂੰ ਘੱਟ ਕੀਮਤ ’ਚ ਖ਼ਰੀਦ ਸਕਣਗੇ। ਗਾਹਕ ਹਰ ਕੰਪਨੀ ਦਾ ਮੋਬਾਇਲ ਇਸ ਸੇਲ ’ਚ ਖ਼ਰੀਦ ਸਕਣਗੇ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ 1000 ਰੁਪਏ ਤਕ ਦਾ ਐਕਸਚੇਂਜ ਬੋਨਸ ਵੀ ਮਿਲੇਗਾ। 

ਇਨ੍ਹਾਂ ਸਮਾਰਟਫੋਨਾਂ ’ਤੇ ਮਿਲ ਰਿਹਾ ਹੈ ਸਭ ਤੋਂ ਜ਼ਿਆਦਾ ਡਿਸਕਾਊਂਟ
Mobiles Bonanza ਸੇਲ ’ਚ ਮੋਟੋਰੋਲਾ ਦੇ ਫੋਲਡੇਬਲ ਸਮਾਰਟਫੋਨ ਰੇਜ਼ਰ ’ਤੇ ਸਭ ਤੋਂ ਜ਼ਿਆਦਾ ਕਰੀਬ 50,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 1,49,999 ਰੁਪਏ ਹੈ ਪਰ ਸੇਲ ’ਚ ਇਸ ਨੂੰ 99,000 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਸ ਫੋਨ ’ਤੇ 8,750 ਰੁਪਏ ਦੀ ਈ.ਐੱਮ.ਆਈ. ਆਪਸ਼ਨ ਵੀ ਦਿੱਤੀ ਜਾ ਰਹੀ ਹੈ। 

ਜੇਕਰ ਤੁਸੀਂ ਇਨ੍ਹੀਂ ਦਿਨੀਂ ਆਈਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਸ ਸੇਲ ’ਚ iPhone SE ਫੋਨ ਨੂੰ 42,500 ਰੁਪਏ ਦੀ ਥਾਂ 36,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ iphone XR 6,501 ਰੁਪਏ ਦੀ ਛੋਟ ਨਾਲ 45,999 ਰੁਪਏ ’ਚ ਉਪਲੱਬਧ ਕੀਤਾ ਗਿਆ ਹੈ। 

ਫਲੈਗਸ਼ਿਪ ਸਮਾਰਟਫੋਨਾਂ ਦੀ ਗੱਲ ਕਰੀਏ ਤਾਂ ਰੈੱਡਮੀ K20 ਸੇਲ ’ਚ 5,000 ਰੁਪਏ ਦੀ ਛੋਟ ਨਾਲ ਉਪਲੱਬਧ ਕੀਤਾ ਜਾਵੇਗਾ। ਉਥੇ ਹੀ POCO X2 ’ਤੇ ਵੀ 1,500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ Oppo Reno2 ਦਾ 6 ਜੀ.ਬੀ. ਮਾਡਲ 2,000 ਰੁਪਏ ਦੀ ਛੋਟ ਨਾਲ 17,900 ਰੁਪਏ ’ਚ ਉਪਲੱਬਧ ਕੀਤਾ ਜਾਵੇਗਾ। 

ਗਾਹਕਾਂ ਨੂੰ Oppo A5s ਸਮਾਰਟਫੋਨ ਨੂੰ 5,000 ਰੁਪਏ ਦੀ ਛੋਟ ਨਾਲ 12,990 ਰੁਪਏ ਦੀ ਥਾਂ 7,990 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲੇਗਾ। ਉਥੇ ਹੀ Realme X2 pro ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ’ਤੇ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਅਜਿਹੇ ’ਚ ਇਹ ਫੋਨ 29,999 ਰੁਪਏ ਦੀ ਬਜਾਏ 26,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। 

Rakesh

This news is Content Editor Rakesh