8 ਸਾਲਾਂ ’ਚ ਪਹਿਲੀ ਵਾਰ ਘਟੇਗਾ ਮੋਬਾਇਲ ਯੂਜ਼ਰ ਬੇਸ!

01/14/2020 11:51:43 AM

ਗੈਜੇਟ ਡੈਸਕ– ਇਸ ਸਾਲ 8 ਸਾਲਾਂ ’ਚ ਪਹਿਲੀ ਵਾਰ ਦੇਸ਼ ਦਾ ਮੋਬਾਇਲ ਯੂਜ਼ਰ ਬੇਸ ਘੱਟ ਹੋਣ ਜਾ ਰਿਹਾ ਹੈ। ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਘੱਟੋ-ਘੱਟ ਰੀਚਾਰਜ ਕਰਾਉਣ ਵਰਗੀਆਂ ਸ਼ਰਦਾਂ ਨਾਲ ਓਨਰਸ਼ਿਪ ਕਾਸਟ ਵੱਧ ਰਹੀ ਹੈ। ਇਸ ਕਾਰਨ ਯੂਜ਼ਰ ਦੋ ਜਾਂ ਤਿੰਨ ਸਿਮ ਰੱਖਣਾ ਬੰਦ ਕਰ ਰਹੇ ਹਨ। ਦੇਸ਼ ਦਾ ਐਕਟਿਵ ਮੋਬਾਇਲ ਯੂਜ਼ਰ ਬੇਸ ਜਾਂ ਨੈੱਟਵਰਕ ’ਤੇ ਮੋਬਾਇਲ ਸੇਵਾਵਾਂ ਦਾ ਇਸਤੇਮਾਲ ਕਰਨ ਵਾਲੇ ਵਾਸਤਵਿਕ ਗਾਹਕਾਂ ਦੀ ਗਿਣਤੀ 10 ਸਾਲਾਂ ਬਾਅਦ 2019 ’ਚ ਘੱਟ ਹੋ ਸਕਦੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਡਾਟਾ ਮੁਤਾਬਕ, ਪਿਛਲੇ ਸਾਲ ਅਕਤੂਬਰ ਦੇ ਅੰਤ ਤਕ ਸਾਲਾਨਾ ਆਧਾਰ ’ਤੇ ਕੁਲ ਐਕਟਿਵ ਮੋਬਾਇਲ ਯੂਜ਼ਰ ਬੇਸ 4 ਫੀਸਦੀ ਘੱਟ ਕੇ ਇਕ ਸਾਲ ਪਹਿਲਾਂ 1.02 ਅਰਬ ਦੇ ਮੁਕਾਬਲੇ 98.1 ਕਰੋੜ ’ਤੇ ਆ ਗਿਆ ਸੀ। ਇਹ ਟ੍ਰੈਂਡ 2020 ’ਚ ਵੀ ਜਾਰੀ ਰਹਿ ਸਕਦਾ ਹੈ। 

ਜ਼ਿਆਦਾ ਮੋਬਾਇਲ ਕੁਨੈਕਸ਼ਨ ਰੱਖਣਾ ਪੈ ਰਿਹਾ ਮਹਿੰਗਾ
ਇੰਡਸਟਰੀ ਐਗਜ਼ੀਕਿਊਟਿਵ ਅਤੇ ਐਨਾਲਿਸਟਸ ਦਾ ਕਹਿਣਾ ਹੈ ਕਿ ਜ਼ਿਆਦਾ ਟੈਰਿਫ, ਮਹਿੰਗੇ ਮਿਨੀਮਮ ਰੀਚਾਰਜ ਪਲਾਨ ਅਤੇ ਬੰਡਲਡ 4ਜੀ ਆਫਰ ਦੀ ਲੋਕਪ੍ਰਿਅਤਾ ਵਧਣ ਵਰਗੇ ਕਾਰਨਾਂ ਨਾਲ ਕਈ ਮੋਬਾਇਲ ਕੁਨੈਕਸ਼ਨ ਰੱਖਣਾ ਕਾਫੀ ਖਰਚੀਲਾ ਪੈ ਰਿਹਾ ਹੈ। ਇਸ ਨਾਲ ਸ਼ੁਰੂਆਤ ’ਚ ਡਿਊਲ ਸਿਮ ਬੇਸ ਦੀ ਗ੍ਰੋਥ ’ਚ 25-30 ਫੀਸਦੀ ਗਿਰਾਵਟ ਆ ਸਕਦੀ ਹੈ ਅਤੇ ਬਾਅਦ ’ਚ ਲੋਕ ਆਪਣੇ ਬੇਕਾਰ ਸਿਮ ਨੂੰ ਬੰਦ ਕਰ ਕੇ ਸਿੰਗਲ ਕੁਨੈਕਸ਼ਨ ਰੱਖਣਾ ਪਸੰਦ ਕਰਨਗੇ। ਐਨਾਲਿਸਿਸ ਮੇਸਨ ’ਚ ਹੈੱਡ ਰੋਹਨ ਧਮੀਜਾ ਨੇ ਦੱਸਿਆ, ‘2020 ’ਚ ਭਾਰਤ ਦਾ ਮੋਬਾਇਲ ਯੂਜ਼ਰ ਬੇਸ ਯਕੀਨੀ ਤੌਰ ’ਤੇ ਘਟੇਗਾ ਕਿਉਂਕਿ ਗਾਹਕ ਮਲਟੀ-ਸਿਮ ਰੱਖਣ ਦਾ ਚਲਣ ਛੱਡ ਕੇ ਪ੍ਰਾਈਮਰੀ ਸਿਮ ਹੀ ਰੱਖਣਗੇ। ਟਰਾਈ ਦੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਭਾਰਤ ਦਾ ਕੁਲ ਮੋਬਾਇਲ ਯੂਜ਼ਰ ਬੇਸ ਆਖਰੀ ਵਾਰ 2012 ’ਚ ਡਿੱਗਾ ਸੀ, ਜਦਕਿ ਐਕਟਿਵ ਯੂਜ਼ਰ ਬੇਸ 2009 ਤੋਂ ਬਾਅਦ ਕਦੇ ਨਹੀਂ ਘਟਿਆ।

ਸਿਮ ਕੰਸਾਲੀਡੇਸ਼ਨ ਨਾਲ ਨੁਕਸਾਨ
ICICI ਸਕਿਓਰਿਟੀਜ਼ ’ਚ ਰਿਸਰਚ ਐਨਾਲਿਸਟ ਸੰਜੇਸ਼ ਜੈਨ ਦਾ ਕਹਿਣਾ ਹੈ ਕਿ ਵੋਡਾਫੋਨ ਆਈਡੀਆ ਨੂੰ ‘ਵਧਦੇ ਟੈਰਿਫ ਵਾਲੇ ਮਹੌਲ ’ਚ’ ਸਿਮ ਕੰਸਾਲੀਡੇਸ਼ਨ ਨਾਲ ਨੁਕਸਾਨ ਹੋ ਸਕਦਾ ਹੈ। ਉਸ ਨੂੰ ਵੱਡੇ ਸਰਕਿਲ ’ਚ ਨੈੱਟਵਰਕ ਇੰਟੀਗ੍ਰੇਸ਼ਨ ਪੂਰਾ ਨਾ ਹੋਣ ਦੇ ਚੱਲਦੇ ਇਸ ਸਾਲ ਵੀ ਯੂਜ਼ਰ ਗੁਆਉਣੇ ਪੈ ਸਕਦੇ ਹਨ। ਸਿਮ ਕੰਸਾਲੀਡੇਸ਼ਨ ਦਾ ਮਤਲਬ ਮੋਬਾਇਲ ਕੁਨੈਕਸ਼ਨ ਦੀ ਗਿਣਤੀ ’ਚ ਕਮੀ ਤੋਂ ਹੈ। ਇਹ ਆਮਤੌਰ ’ਤੇ ਟੈਰਿਫ ਵਧਣ, ਟੈਲੀਕਾਮ ਕੰਪਨੀਆਂ ਦੇ ਮਰਜ, ਇਕਵੀਜਿਸ਼ਨ ਜਾਂ ਬਿਜ਼ਨੈੱਸ ਬੰਦ ਹੋਣ ਵਰਗੇ ਕਾਰਨਾਂ ਨਾਲ ਹੋ ਸਕਦਾ ਹੈ।