13MP ਸੈਲਫੀ ਕੈਮਰੇ ਨਾਲ ਮੋਬੀਸਟਾਰ X1 ਨੌਚ ਸਮਾਰਟਫੋਨ ਭਾਰਤ ''ਚ ਲਾਂਚ

01/11/2019 1:30:42 PM

ਗੈਜੇਟ ਡੈਸਕ- ਵਿਅਤਨਾਮ ਦੀ ਸਮਾਰਟਫੋਨ ਕੰਪਨੀ Mobiistar ਨੇ ਭਾਰਤ 'ਚ X1 Notch ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ 13ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਭਾਰਤ 'ਚ ਇਸ ਸਮਾਰਟਫੋਨ ਨੂੰ 8,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਕ ਵੇਰੀਐਂਟ 'ਚ 2 ਜੀ. ਬੀ. ਰੈਮ ਦੇ ਨਾਲ 16 ਜੀ. ਬੀ ਦੀ ਸਟੋਰੇਜ ਹੈ ਜਿਸ ਦੀ ਕੀਮਤ 8,499 ਰੁਪਏ ਹੈ। ਇਸ ਤੋਂ 3 ਜੀ. ਬੀ ਰੈਮ ਤੇ 32 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 9,499 ਰੁਪਏ ਹੈ। ਇਸ ਤੋਂ ਇਲਾਵਾ ਮੋਬਿਸਟਾਰ ਨੇ ਰਿਲਾਇੰਸ ਜਿਓ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਤਹਿਤ ਜਿਓ ਯੂਜ਼ਰਸ ਨੂੰ 2,200 ਰੁਪਏ ਦਾ ਕੈਸ਼ਬੈਕ ਨਵੇਂ ਮੋਬਿਸਟਾਰ ਹੈਂਡਸੈੱਟ ਖਰੀਦਣ 'ਤੇ ਮਿਲੇਗਾ।
ਮੋਬੀਸਟਾਰ ਐਕਸ 1 ਨੌਚ ਦੀ ਸਪੈਸੀਫਿਕੇਂਸ਼ਸ ਕੀਤੀ ਤਾਂ ਇਸ 'ਚ 5.7 ਐੱਚ. ਡੀ+ ਆਈ. ਪੀ. ਐੱਸ ਫੁੱਲ ਵਿਊ ਨੌਚ ਡਿਸਪਲੇਅ ਦਿੱਤੀ ਗਿਆ ਜੋ ਕਿ ਗਲਾਸ ਬੈਕ ਕਵਰ ਦੇ ਨਾਲ ਆਉਂਦਾ ਹੈ। ਉਥੇ ਹੀ ਫੋਨ ਮੀਡੀਆਟੈੱਕ ਹੇਲੀਓ ਏ22 ਪ੍ਰੋਸੈਸਰ 'ਤੇ ਅਧਾਰਿਤ ਹੈ। ਹੈਂਡਸੈੱਟ 'ਚ 2 ਜੀ. ਬੀ ਤੇ 3 ਜੀ. ਬੀ ਰੈਮ ਦੇ ਨਾਲ 16 ਜੀ. ਬੀ ਤੇ 32 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ। ਫੋਟੋਗਰਾਫੀ ਲਈ ਫੋਨ 'ਚ 13-ਮੈਗਾਪਿਕਸਲ ਦਾ ਰੀਅਰ ਕੈਮਰਾ ਐੱਲ. ਈ. ਡੀ ਫਲੈਸ਼ ਤੇ ਏ. ਆਈ ਸੀਨ ਡਿਟੈਕਸ਼ਨ ਨਾਲ ਲੈਸ ਹਨ। ਉਥੇ ਹੀ ਵੀਡੀਓ ਕਾਲਿੰਗ ਤੇ ਸੈਲਫੀ ਲਈ ਫੋਨ 'ਚ 13-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਡਿਵਾਈਸ ਐਂਡ੍ਰਾਇਡ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਪਾਵਰ ਬੈਕਅਪ ਲਈ ਫੋਨ 'ਚ 3,020 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।