ਅਗਲੇ ਹਫਤੇ Mivi ਲਾਂਚ ਕਰੇਗੀ 100W ਦਾ ਸਾਊਂਡਬਾਰ, ਫਲਿਪਕਾਰਟ ’ਤੇ ਹੋਵੇਗੀ ਵਿਕਰੀ

03/31/2022 4:35:54 PM

ਗੈਜੇਟ ਡੈਸਕ– ਘਰੇਲੂ ਮਿਵੀ ਨੇ ਅਗਲੇ ਹਫਤੇ ਆਪਣੇ ਸਾਊਂਡਬਾਰ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ Mivi 100W soundbar ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਕ ਰਿਪੋਰਟ ਮੁਤਾਬਕ, ਸਾਲ 2030 ਤਕ ਭਾਰਤ ’ਚ OTT ਦਾ ਬਾਜ਼ਾਰ 15 ਬਿਲੀਅਨ ਡਾਲਰ ਤਕ ਪਹੁੰਚਣ ਵਾਲਾ ਹੈ। ਅਜਿਹੇ ’ਚ ਆਡੀਓ ਸਿਸਟਮ ਦਾ ਬਾਜ਼ਾਰ ਵੀ ਵਧਣ ਵਾਲਾ ਹੈ। ਹੋਮ ਆਡੀਓ ਸਿਸਟਮ ਦੇ ਬਾਜ਼ਾਰ ’ਚ ਪਿਛਲੇ ਸਾਲਾਂ ’ਚ ਕਾਫੀ ਤੇਜ਼ੀ ਵੇਖਣ ਨੂੰ ਮਿਲੀ ਹੈ। ਵਰਕ ਫਰਾਮ ਹੋਮ ਕਾਰਨ ਲੋਕ ਆਪਣੇ ਘਰ ਹੀ ਥਿਏਟਰ ਦਾ ਮਜ਼ਾ ਲੈਣਾ ਚਾਹੁੰਦੇ ਹਨ। ਮਿਵੀ ਦਾ ਦਾਅਵਾ ਹੈ ਕਿ Mivi 100W soundbar ਪਹਿਲਾ ਮੇਡ ਇਨ ਇੰਡੀਆ ਸਾਊਂਡਬਾਰ ਹੋਵੇਗਾ। 

Mivi 100W soundbar 2.2 ਚੈਨਲ ਦੇ ਨਾਲ ਆਏਗਾ। ਮਿਵੀ ਦੇ ਇਸ ਸਾਊਂਡਬਾਰ ’ਚ ਦੋ ਇਨਬਿਲਟ ਵੂਫਰ ਅਤੇ ਤਿੰਨ ਇਕਵਿਲਾਈਜ਼ਰ ਮੋਡ ਮਿਲਣਗੇ। ਇਸ ਨਾਲ ਇਕ ਰਿਮੋਟ ਮਿਲੇਗਾ ਜਿਸ ਨਾਲ ਤੁਸੀਂ EQ ਮੋਡ ਨੂੰ ਬਦਲ ਸਕੋਗੇ। ਕੰਪਨੀ ਦੇ ਬਿਆਨ ਮੁਤਾਬਕ, Mivi 100W soundbar ਨੂੰ ਭਾਰਤੀ ਯੂਜ਼ਰਸ ਦੀ ਲੋੜ ਨੂੰ ਧਿਆਨ ’ਚ ਰੱਖਕੇ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਦਾਅਵੇ ਮੁਤਾਬਕ, Mivi 100W ਦੇ ਨਾਲ ਹੈਵੀ ਬਾਸ ਮਿਲੇਗਾ। ਇਹ ਸਾਊਂਡਬਾਰ ਮੈਟਲ ਕੇਸ ਦੇ ਨਾਲ ਆਉਂਦਾ ਹੈ ਜਿਸਦੀ ਫਿਨੀਸ਼ਿੰਗ ਇਸਨੂੰ ਇਕ ਪ੍ਰੀਮੀਅਮ ਲੁੱਕ ਦੇਵੇਗੀ। 

Mivi 100W soundbar ਦੀ ਵਿਕਰੀ Mivi.in ਅਤੇ ਫਲਿਪਕਾਰਟ ’ਤੇ ਹੋਵੇਗੀ, ਹਾਲਾਂਕਿ, ਕੰਪਨੀ ਨੇ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ। ਮਿਵੀ ਮੁਤਾਬਕ, ਇਸ ਸਾਊਂਡਬਾਰ ਨੂੰ ਇਨ-ਹਾਊਸ ਡਿਜ਼ਾਇਨ ਕੀਤਾ ਗਿਆ ਹੈ। 


Rakesh

Content Editor

Related News