ਭਾਰਤ ’ਚ ਲਾਂਚ ਹੋਈ ਮਿਨੀ ਕੰਟਰੀਮੈਨ ਬਲੈਕ ਐਡੀਸ਼ਨ, ਜਾਣੋ ਕੀਮਤ

11/01/2019 11:53:20 AM

ਆਟੋ ਡੈਸਕ– ਮਿਨੀ ਇੰਡੀਆ ਨੇ ਆਪਣੀ ਲਗਜ਼ਰੀ ਹੈਚਬੈਕ ਕਾਰ ਮਿਨੀ ਕੰਟਰੀਮੈਨ ਬਲੈਕ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਭਾਰਤੀ ਬਾਜ਼ਾਰ ’ਚ ਕੀਮਤ 42.40 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਦੱਸ ਦੇਈਏ ਕਿ ਕੰਟਰੀਮੈਨ ਦੇ ਇਸ ਐਡੀਸ਼ਨ ਦੀਆਂ ਸਿਰਫ 24 ਯੂਨਿਟ ਦੀ ਬਾਜ਼ਾਰ ’ਚ ਉਪਲੱਬਧ ਹੋਣਗੀਆਂ, ਯਾਨੀ ਇਸ ਨੂੰ ਸਿਰਫ 24 ਗਾਹਕ ਹੀ ਖਰੀਦ ਸਕਣਗੇ। 

7.5 ਸੈਕਿੰਡ ’ਚ ਫੜੇਗੀ 0 ਤੋਂ 100km/h ਦੀ ਰਫਤਾਰ
ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਸਿਰਫ 7.5 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਚਾਲਕ ਦੀ ਸੁਵਿਧਾ ਲਈ ਇਸ ਵਿਚ ਕਰੂਜ਼ ਕੰਟਰੋਲ ਅਤੇ ਕਈ ਡਰਾਈਵਿੰਗ ਮੋਡਸ ਦਿੱਤੇ ਗਏ ਹਨ। ਇਸ ਕਾਰ ’ਚ 18 ਇੰਚ ਦੇ ਵ੍ਹੀਲਜ਼ ਲੱਗੇ ਹਨ। ਨਵੇਂ ਇੰਟੀਰੀਅਰ ਦੇ ਨਾਲ ਇਸ ਵਿਚ ਪੈਨਾਰੋਮਿਕ ਗਲਾਸ ਰੂਫ ਅਤੇ ਇਲੈਕਟ੍ਰਿਕ ਸਪੋਰਟਸ ਸੀਟਾਂ ਦੀ ਸੁਵਿਧਾ ਵੀ ਦਿੱਤੀ ਗਈ ਹੈ। 

PunjabKesari

ਪਾਵਰਫੁੱਲ ਇੰਜਣ
ਇਸ ਵਿਚ 2.0 ਲੀਟਰ ਦਾ ਟਰਬੋਚਾਰਜ਼ਡ ਪੈਟਰੋਲ ਇੰਜਣ ਲੱਗਾ ਹੈ ਜੋ 192 ਬੀ.ਐੱਚ.ਪੀ. ਦੀ ਪਾਵਰ ਅਤੇ 280 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Related News