Microsoft ਨੇ ਦਿੱਤਾ ਅਲਰਟ : ਹੈਕ ਹੋਈ ਕੰਪਨੀ ਦੀ Webmail ਸਰਵਿਸ

04/15/2019 12:34:47 PM

ਗੈਜੇਟ ਡੈਸਕ– ਜੇ ਤੁਸੀਂ ਮਾਈਕ੍ਰੋਸਾਫਟ ਦੀ ਵੈੱਬਮੇਲ ਸਰਵਿਸ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਮਾਈਕ੍ਰੋਸਾਫਟ ਨੇ ਦੱਸਿਆ ਹੈ ਕਿ ਉਸ ਦੀ ਵੈੱਬਮੇਲ ਸਰਵਿਸ Outlook ’ਤੇ ਹੈਕਰਾਂ ਨੇ ਹਮਲਾ ਕਰ ਦਿੱਤਾ ਹੈ, ਜਿਸ ਨਾਲ ਯੂਜ਼ਰਜ਼ ਦੇ ਨਾਂ ’ਤੇ ਉਨ੍ਹਾਂ ਦੀ ਲੋਕੇਸ਼ਨ ਨਾਲ ਜੁੜੀ ਜਾਣਕਾਰੀ ਲੀਕ ਹੋ ਗਈ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਮੇਲ ’ਚ ਅਟੈਚਮੈੰਟ ’ਚ ਸ਼ਾਮਲ ਯੂਜ਼ਰਜ਼ ਦੀਆਂ ਫਾਈਲਾਂ ਅਜੇ ਸੁਰੱਖਿਅਤ ਹਨ। 

ਮਾਈਕ੍ਰੋਸਾਫਟ ਨੇ ਟੈਕਨਾਲੋਜੀ ਨਿਊਜ਼ ਵੈੱਬਸਾਈਟ ‘ਟੈੱਕ ਕਰੰਚ’ ਨੂੰ ਰਿਪੋਰਟ ’ਚ ਲਿਖਿਆ ਹੈ ਕਿ ਸਾਈਬਰ ਕ੍ਰਿਮੀਨਲਸ ਨੇ ਕੰਪਨੀ ਦੇ ਵੈੱਬ ਆਧਾਰਤ ਈ-ਮੇਲ ਅਕਾਊਂਟਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਫਿਲਹਾਲ ਹੈਕਰਸ ਦੀ ਗਿਣਤੀ ਬਾਰੇ ਤਾਂ ਪਤਾ ਨਹੀਂ ਲੱਗਾ ਪਰ ਇੰਨਾ ਜ਼ਰੂਰ ਪਤਾ ਲਾ ਲਿਆ ਗਿਆ ਹੈ ਕਿ ਵੈੱਬ ਆਧਾਰਤ ਮੇਲ ਸਰਵਿਸ ਅਕਾਊਂਟਸ ਨੂੰ 1 ਜਨਵਰੀ ਤੋਂ 28 ਮਾਰਚ ਦਰਮਿਆਨ ਪ੍ਰਭਾਵਿਤ ਕੀਤਾ ਗਿਆ ਹੈ। 

ਇਸ ਤਰ੍ਹਾਂ ਦੀ ਜਾਣਕਾਰੀ ਹੋਈ ਲੀਕ
ਹੈਕਰਸ ਨੇ ਇਸ ਅਟੈਕ ਰਾਹੀਂ ਯੂਜ਼ਰਜ਼ ਦੇ ਈ-ਮੇਲ ਐਡਰੈੱਸ ਤੇ ਯੂਜ਼ਰਜ਼ ਦੇ ਪਤੇ ਦੀ ਜਾਣਕਾਰੀ ਚੋਰੀ ਕਰ ਲਈ ਹੈ। ਇਸ ਤੋਂ ਇਲਾਵਾ ਈ-ਮੇਲਸ ’ਚ ਦਿੱਤੀਆਂ ਗਈਆਂ ਸਬਜੈਕਟ ਸਾਈਨਸ ਤੇ ਫੋਰਡਰਾਂ ਦੇ ਨਾਵਾਂ ਤਕ ਵੀ ਪਹੁੰਚ ਕੀਤੀ ਹੈ ਪਰ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਾਈਨ-ਇਨ ਡਿਟੇਲ ਚੋਰੀ ਨਹੀਂ ਕੀਤੀ ਗਈ ਅਤੇ ਮੈਸੇਜਿਸ ਤੇ ਕੰਟੈਕਟਸ ’ਤੇ ਵੀ ਇਸ ਦਾ ਕੋਈ ਉਲਟ ਅਸਰ ਨਹੀਂ ਪਿਆ। 

ਜਾਣਕਾਰੀ ਦੀ ਹੋ ਸਕਦੀ ਹੈ ਗਲਤ ਵਰਤੋਂ
ਮੰਨਿਆ ਜਾ ਰਿਹਾ ਹੈ ਕਿ ਇਸ ਅਟੈਕ ਪਿੱਛੇ ਯੂਰਪੀ ਸੰਘ ਦਾ ਹੱਥ ਹੈ ਕਿਉਂਕਿ ਇੱਥੇ ਮਾਈਕ੍ਰੋਸਾਫਟ ਨੇ ਡਾਟਾ ਪ੍ਰੋਟੈਕਸ਼ਨ ਆਫੀਸਰਜ਼ ਨੂੰ ਨਿਯੁਕਤ ਕੀਤਾ ਹੈ, ਜਿਨ੍ਹਾਂ ਨੂੰ ਕੰਪਨੀ ਨੇ ਕੰਟੈਕਟ ਇਨਫਾਰਮੇਸ਼ਨ ਦੇਖਣ ਦਾ ਅਧਿਕਾਰ ਦਿੱਤਾ ਹੋਇਆ ਹੈ। ਅਜੇ ਇਹ ਦੱਸਣਾ ਕਾਫੀ ਮੁਸ਼ਕਲ ਹੈ ਕਿ ਇਸ ਤੋਂ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਿਸ ਲੋਕੇਸ਼ਨ ’ਤੇ ਇਹ ਹੈਕਿੰਗ ਅਟੈਕ ਨੇ ਸਭ ਤੋਂ ਜ਼ਿਆਦਾ ਯੂਜ਼ਰਜ਼ ਨੂੰ ਸ਼ਿਕਾਰ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਸ਼ੱਕੀ ਤੌਰ ’ਤੇ ਚੋਰੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਨਾ ਸਿਰਫ ਸਪੈਮ ਫੈਲਾਉਣ ਲਈ ਕਰ ਸਕਦੇ ਹਨ, ਸਗੋਂ ਯੂਜ਼ਰ ਦੀ ਲੋਕੇਸ਼ਨ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਦੋਖਾਦੇਹੀ, ਚੋਰੀ ਅਤੇ ਕਿਸੇ ਦੀ ਪਛਾਣ ਕਰਨ ਲਈ ਵੀ ਕੀਤੀ ਜਾ ਸਕਦੀ ਹੈ।