ਮਾਈਕ੍ਰੋਸਾਫਟ ਸਰਫੇਸ ਪ੍ਰੋ 4 ਲੈਪਟਾਪ ਦੀ ਵਿਕਰੀ ਸ਼ੁਰੂ

02/26/2018 1:51:16 AM

ਜਲੰਧਰ—ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਹਾਲ ਹੀ 'ਚ ਆਪਣਾ ਨਵਾਂ ਲੈਪਟਾਪ Microsoft Surface Pro4 ਦੇ ਨਾਂ ਤੋਂ ਭਾਰਤ 'ਚ ਲਾਂਚ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ ਕੰਪਨੀ ਨੇ 64,999 ਰੁਪਏ ਰੱਖੀ ਹੈ। ਗਾਹਕ ਇਸ ਨਵੇਂ ਲੈਪਟਾਪ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਜ਼ਰੀਏ ਖਰੀਦੇ ਸਕਦੇ ਹਨ। ਇਸ ਤੋਂ ਇਲਾਵਾ ਇਹ ਲੈਪਟਾਪ ਕ੍ਰੋਮਾ, ਰਿਲਾਇੰਸ, ਵਿਜੈ ਸੈਲਸ ਨਾਲ ਆਥੋਰਾਇਜਡ ਰਿਟੇਲਰਸ 'ਤੇ ਵੀ ਵਿਕਰੀ ਲਈ ਉਪਲੱਬਧ ਹੈ। 

ਕੀਮਤ
ਮਾਈਕ੍ਰੋਸਾਫਟ ਸਰਫੈਸ ਪ੍ਰੋ ਦੀ ਬੇਸ ਵੇਰੀਐਂਟ ਦੀ ਕੀਮਤ 64,999 ਰੁਪਏ ਜੋ ਕਿ ਕੋਰ ਐੱਮ3, 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਉੱਥੇ ਕੋਰ ਆਈ5 'ਚ 4ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੀ ਕੀਮਤ 79,999 ਰੁਪਏ ਅਤੇ ਇਸ ਦੇ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦੀ ਕੀਮਤ 1,06,999 ਰੁਪਏ ਹੈ। ਨਾਲ ਹੀ ਕੋਰ ਆਈ7 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,33,999 ਰੁਪਏ ਹੈ। ਨਾਲ ਹੀ ਇਸ ਦੇ ਟਾਪ-ਐਂਡ ਮਾਡਲ ਦੀ ਕੀਮਤ 1,82,999 ਰੁਪਏ ਅਤੇ ਇਸ 'ਚ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਦਿੱਤੀ ਗਈ ਹੈ।

ਸਪੈਸੀਫਿਕੇਸ਼ਨੰਸ
ਸਪੈਸੀਫਿਕੇਸ਼ਨੰਸ ਦੇ ਮਾਮਲੇ 'ਚ ਸਰਫੈਸ ਪ੍ਰੋ 'ਚ 12.3 ਇੰਚ ਦੀ ਪਿਕਸਲਸੈਂਸ ਡਿਸਪਲੇਅ ਹੈ, ਜਿਸ ਦਾ Resolution 2736x1824 ਪਿਕਸਲ ਹੈ। ਸਰਫੈਸ ਪ੍ਰੋ 4ਜੀ.ਬੀ., 8 ਜੀ.ਬੀ. ਅਤੇ 16 ਜੀ.ਬੀ. ਰੈਮ ਨਾਲ 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. ਐੱਸ.ਡੀ. ਕਾਰਡ ਸਟੋਰੇਜ ਨਾਲ ਆਉਂਦਾ ਹੈ। ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ 1080ਪੀ ਵੀਡੀਓ ਕਾਲਿੰਗ ਸਪਾਰਟ ਅਤੇ ਵਿੰਡੋਜ਼ Hello Face ਆਥੀਨਟੀਕੇਸ਼ਨ ਕੈਮਰਾ ਨਾਲ ਆਉਂਦਾ ਹੈ। ਇਸ 'ਚ 8 ਮੈਗਾਪਿਕਸਲ ਦਾ ਰੀਅਰ ਫੈਸਿੰਗ ਕੈਮਰਾ ਹੈ। 

ਲੈਪਟਾਪ 'ਚ 13.5 ਘੰਟੇ ਦੀ ਬੈਟਰੀ ਲਾਈਫ ਮੌਜੂਦ ਹੈ। ਮਾਈਕ੍ਰੋਸਾਫਟ ਸਰਫੈਸ ਪ੍ਰੋ ਫੁੱਲ ਸਾਈਜ਼ ਯੂ.ਐੱਸ.ਬੀ. 3.0 ਪੋਰਟ ਮਾਈਕ੍ਰੋਐੱਸ.ਡੀ. ਐੱਕਸ.ਸੀ. ਕਾਰਡ ਰੀਡਰ, ਸਰਫੈਸ ਕਨੈਕਟ, 3.5 ਐੱਮ.ਐੱਮ. ਹੈੱਡਫੋਨ ਜੈਕ, ਮਿਨੀ ਡਿਸਪਲੇਅ ਪੋਰਟ ਅਤੇ ਕਵਰ ਪੋਰਟ ਨਾਲ ਆਉਂਦਾ ਹੈ।