Microsoft ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਪਤਲਾ Surface Pro 4

10/07/2015 7:06:42 PM

ਜਲੰਧਰ— ਸੈਨ ਫ੍ਰਾਂਸਿਸਕੋ ''ਚ ਬਾਕੀ ਦੀ ਡਿਵਾਈਸ ਦੇ ਨਾਲ ਮਾਈਕ੍ਰੋਸਾਫਟ ਨੇ ਸਰਫੇਸ ਪ੍ਰੋ 4 ਨੂੰ ਵੀ ਲਾਂਚ ਕੀਤਾ ਹੈ। ਇਹ ਮਾਈਕ੍ਰੋਸਾਫਟ ਦੁਆਰਾ ਲਾਂਚ ਕੀਤੇ ਗਏ ਸਰਫੇਸ 3 ਦਾ ਹੀ ਅਪਗ੍ਰੇਡ ਵਰਜਨ ਹੈ। ਮਾਈਕ੍ਰੋਸਾਫਟ ਸਰਫੇਸ Pro 4 ਨੂੰ ਆਈਪੈਡ ਪ੍ਰੋ ਦੇ ਪ੍ਰਤੀਯੋਗੀ ਦੇ ਰੂਪ ''ਚ ਦੇਖਿਆ ਜਾ ਰਿਹਾ ਹੈ। 
ਵਿੰਡੋਜ਼ 10 ਆਪਰੇਟਿੰਗ ਸਿਸਟਮ ਅਧਾਰਿਤ ਇਸ ਡਿਵਾਈਸ ''ਚ 12.3-ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਅਤੇ ਇਸ ਦਾ ਡਿਸਪਲੇ ਰੈਜ਼ਾਲਿਊਸ਼ਨ 267 ਪੀ.ਪੀ.ਆਈ. ਹੈ। ਇਸ ਵਿਚ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਮਾਈਕ੍ਰੋਸਾਫਟ ਸਰਫੇਸ ਪ੍ਰੋ 4 ''ਚ USB 3.0 ਸਪੋਰਟ ਹੈ। ਇਸ ਦੇ ਨਾਲ ਹੀ ਪ੍ਰੋ 4 ਦਾ ਡਿਸਪਲੇ ਪੋਰਟ ਵੀ ਮਿਲੇਗਾ। ਵੱਡੀ ਸਕ੍ਰੀਨ ਦੇ ਬਾਵਜੂਦ ਇਹ ਦੇਖਣ ''ਚ ਪਤਲਾ ਹੈ ਅਤੇ ਇਸ ਦੀ ਮੋਟਾਈ ਸਿਰਫ 8.4 MM ਹੈ। ਇਸ ਵਿਚ ਸਰਫੇਸ ਕੀਪੈਡ ਦੇ ਨਾਲ ਟਚ ਸਕ੍ਰੀਨ ਸਪੋਰਟ ਵੀ ਹੈ। ਇਹ 5 ਫਿੰਗਰਟਚ ਸਪੋਰਟ ਕਰਨ ''ਚ ਸਮਰੱਥ ਹੈ। ਇਸ ਤੋਂ ਇਲਾਵਾ ਸਰਫੇਸ ਪ੍ਰੋ 4 ''ਚ ਸਟਾਇਲਸ ਵੀ ਦਿੱਤਾ ਗਿਆ ਹੈ। 
ਕੰਪਨੀ ਦਾ ਦਾਅਵਾ ਹੈ ਕਿ ਸਰਫੇਸ ਪ੍ਰੋ 3 ਦੇ ਮੁਕਾਬਲੇ ਇਹ 30 ਫੀਸਦੀ ਜ਼ਿਆਦਾ ਤੇਜ਼ ਹੈ ਅਤੇ ਐਪਲ ਆਈਪੈਡ ਪ੍ਰੋ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਤੇਜ਼ ਹੈ। ਮਾਈਕ੍ਰੋਸਾਫਟ ਦੇ ਇਸ ਟੈਬਲੇਟ ਨੂੰ ਵਿੰਡੋਜ਼ ਹੈਲੋ ਫੀਚਰ ਨਾਲ ਲੈਸ ਕੀਤਾ ਗਿਆ ਹੈ ਜੋ ਵਰਚੁਅਲ ਅਸਿਸਟੈਂਟ ਦਾ ਕੰਮ ਕਰੇਗਾ। 
ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਨਵਾਂ ਕਵਰ ਪਹਿਲਾਂ ਦੇ ਮੁਕਾਬਲੇ ਹਲਕਾ ਅਤੇ ਕਾਫੀ ਆਰਾਮਦਾਇਕ ਹੈ। ਉਥੇ ਹੀ ਟ੍ਰੈਕਪੈਡ ਵੀ ਪੁਰਾਣੇ ਸਰਫੇਸ ਡਿਟੈਚੇਬਲ ਹੈ ਅਤੇ ਤੁਸੀਂ ਇਸ ਦੀ ਵਰਤੋਂ ਬਿਨਾਂ ਕੀਪੈਡ ਦੇ ਵੀ ਕਰ ਸਕਦੇ ਹੋ। ਮਾਈਕ੍ਰੋਸਾਫਟ ਸਰਫੇਸ ਪ੍ਰੋ 4 ਯੂ.ਐਸ. ''ਚ ਅੱਜ ਤੋਂ ਪ੍ਰੀਬੁਕਿੰਗ ਲਈ ਉਪਲੱਬਧ ਹੈ। ਉਥੇ ਹੀ 26 ਅਕਤੂਬਰ ਨੂੰ ਸੇਲ ਲਈ ਮੌਜੂਦ ਹੋਵੇਗਾ। ਇਸ ਦੀ ਕੀਮਤ 899 ਅਮਰੀਕੀ ਡਾਲਰ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।