ਮਾਈਕ੍ਰੋਸਾਫਟ ਨੇ ਲਾਂਚ ਕੀਤੇ ਸਰਫੇਸ ਲੈਪਟਾਪ 3 ਸੀਰੀਜ਼, ਸਰਫੇਸ ਪ੍ਰੋ 7 ਤੇ Surface Pro X

10/03/2019 4:28:45 PM

ਗੈਜੇਟ ਡੈਸਕ– ਬੁੱਧਵਾਰ ਨੂੰ ਮਾਈਕ੍ਰੋਸਾਫਟ ਦੇ ਸਰਫੇਸ ਈਵੈਂਟ ’ਚ ਸਰਫੇਸ ਨਿਓ ਅਤੇ ਸਰਫੇਸ ਡੁਓ ਫੋਲਡੇਬਲ ਡਿਵਾਈਸਾਂ ਨੂੰ ਲਾਂਚ ਕੀਤਾ ਗਿਆ। ਹਾਲਾਂਕਿ, ਇਹ ਦੋਵੇਂ ਪ੍ਰੋਡਕਟ ਸਪਾਟਲਾਈਟ ’ਚ ਸਨ ਪਰ 2020 ਦੇ ਅੰਤ ਤਕ ਉਪਲੱਬਧ ਨਹੀਂ ਹੋਣਗੇ। ਮਾਈਕ੍ਰੋਸਾਫਟ ਨੇ ਕੁਝ ਹੋਰ ਪ੍ਰੋਡਕਟਸ ਦਾ ਐਲਾਨ ਵੀ ਕੀਤਾ ਹੈ ਜੋ ਇਸ ਮਹੀਨੇ ਦੀ ਸ਼ੁਰੂਆਤ ’ਚ ਉਪਲੱਬਧ ਹੋਣਗੇ ਜਿਨ੍ਹਾਂ ’ਚ ਸਰਫੇਸ ਲੈਪਟਾਪ 3, ਸਰਫੇਸ ਪ੍ਰੋ 7 ਅਤੇ ਸਰਫੇਸ ਪ੍ਰੋ ਐਕਸ ਸ਼ਾਮਲ ਹਨ। ਇਹ ਵਿੰਡੋਜ਼ 10 ਆਪਰੇਟਿੰਗ ਸਿਸਟਮ ਨਾਲ ਲੈਸ ਹੋਣਗੇ ਜਿਨ੍ਹਾਂ ਦੀ ਸ਼ਿਪਿੰਗ ਅਕਤੂਬਰ ’ਚ ਸ਼ੁਰੂ ਹੋ ਜਾਵੇਗੀ। 

Surface Laptop 3 
ਸਰਫੇਸ ਲੈਪਟਾਪ 3 ਦੋ ਵੱਖ-ਵੱਖ ਸਾਈਜ਼ ’ਚ ਆ ਰਿਹਾ ਹੈ। 15 ਇੰਜ ਦਾ ਮਾਡਲ ਏ.ਐੱਮ.ਡੀ. ਨਾਲ ਨਵਾਂ ਰਾਇਜੇਨ ਮੋਬਾਇਲ ਪ੍ਰੋਸੈਸਰ ਹੈ, ਜਦੋਂਕਿ 13.5 ਇੰਚ ਦਾ ਮਾਡਲ ਇੰਟੈਲ 10th ਜਨਰੇਸ਼ਨ ਆਈਸ ਲੇਕ ਪ੍ਰੋਸੈਸਰ ਨਾਲ ਲੈਸ ਹੈ। ਦੋਵਾਂ ਡਿਸਪਲੇਅ ’ਚ 3:2 ਆਸਪੈਕਟ ਰੇਸ਼ੀਓ ਵਾਲੀ PixelSense ਟੱਚਸਕਰੀਨ ਦਿੱਤੀ ਗਈ ਹੈ। ਸਰਫੇਸ ਲੈਪਟਾਪ 3 ’ਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਜਿਸ ਦਾ ਇਸਤੇਮਾਲ ਲੈਪਟਾਪ ਨੂੰ ਚਾਰਜ ਕਰਨ ਅਤੇ ਡਾਟਾ ਟ੍ਰਾਂਸਫਰ ਕਰਨ ਲਈ ਕੀਤਾ ਜਾ ਸਕਦਾ ਹੈ। ਲੈਪਟਾਪ 3 ’ਚ ਇਕ ਯੂ.ਐੱਸ.ਬੀ.-ਏ ਪੋਰਟ, ਇਕ 3.5mm ਹੈੱਡਫੋਨ ਜੈੱਕ ਅਤੇ ਇਕ ਸਰਫੇਸ ਕੁਨੈਕਟਰ ਵੀ ਹੈ। ਮਾਈਕ੍ਰੋਸਾਫਟ ਟਾਈਪ-ਸੀ ’ਤੇ ਪੂਰੇ ਦਿਨ ਦੀ ਬੈਟਰੀ ਲਾਈਫ ਅਤੇ ਫਾਸਟ ਚਾਰਜਿੰਗ ਦਾ ਵਾਅਦਾ ਕਰਦਾ ਹੈ। 

ਸਰਫੇਸ ਲੈਪਟਾਪ 3 13.5 ਇੰਚ ਮਾਡਲ USD 999 (ਕਰੀਬ 71,000 ਰੁਪਏ) ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ 15 ਇੰਚ ਵਾਲਾ ਵੇਰੀਐਂਟ USD 1,199 (ਕਰੀਬ 85,400 ਰੁਪਏ) ’ਚ ਸ਼ੁਰੂ ਹੋਵੇਗਾ। ਦੋਵੇਂ ਮਾਡਲ ਯੂ.ਐੱਸ. ’ਚ ਪ੍ਰੀ-ਆਰਡਰਸ ਲਈ ਉਪਲੱਬਧ ਹਨ ਅਤੇ 22 ਅਕਤੂਬਰ ਤੋਂ ਸ਼ਿਪ ਹੋਣਗੇ। 

 

Surface Pro 7
ਨਵਾਂ ਸਰਫੇਸ ਪ੍ਰੋ 7 ਇਕ 2-ਇਨ-1 ਪੀਸੀ ਹੈ ਜਿਸ ਵਿਚ ਹੁਣ ਟਾਈਪ-ਸੀ ਪੋਰਟ ਵੀ ਹੈ। ਇਸ ਦਾ ਡਿਜ਼ਾਈਨ ਪਹਿਲਾਂ ਵਰਗਾ ਹੀ ਹੈ ਪਰ ਮਾਈਕ੍ਰੋਸਾਫਟ ਨੇ ਇੰਟਰਨਲ ਨੂੰ ਅਪਗ੍ਰੇਡ ਕੀਤਾ ਹੈ। ਪ੍ਰੋ 7 ਹੁਣ ਇੰਟੈਲ ਦੇ ਸਭ ਤੋਂ ਨਵੇਂ 10th ਜਨਰੇਸ਼ਨ ਮੋਬਾਇਲ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਦੀ ਕੀਮਤ 749 ਅਮਰੀਕੀ ਡਾਲਰ (ਕਰੀਬ 53,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। 

ਸਰਫੇਸ ਪ੍ਰੋ 7, ਸਰਫੇਸ ਪ੍ਰੋ 6 ਦੇ ਰੂਪ ’ਚ 12.3 ਇੰਚ ਡਿਸਪਲੇਅ ਨੂੰ ਬਰਕਰਾਰ ਰੱਖਦਾ ਹੈ ਅਤੇ ਇਸ ਨੂੰ ਬਲੈਕ ਅਤੇ ਸਿਲਵਰ ਕਲਰ ਆਪਸ਼ਨ ’ਚ ਪੇਸ਼ ਕੀਤਾ ਜਾਵੇਗਾ। ਪ੍ਰੋ 7 ਐਕਸੈਸਰੀਜ਼ ਦੇ ਰੂਪ ’ਚ ਸਰਫੇਸ ਟਾਈਪ ਕੀਬੋਰਡ ਅਤੇ ਸਰਫੇਸ ਪੈੱਨ ਨੂੰ ਸਪੋਰਟ ਕਰੇਗਾ। ਸਰਫੇਸ ਪ੍ਰੋ 7 ਵੀ 22 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 

Surface Pro X
ਸਰਫੇਸ ਪ੍ਰੋ ਐਕਸ ਸਰਫੇਸ ਪ੍ਰੋ 7 ਵਰਗਾ ਹੀ ਹੈ, ਇਹ ਇਕ ਟੈਬਲੇਟ ਹੈ ਜੋ detachable ਕੀਬੋਰਡ ਦੇ ਨਾਲ ਆਉਂਦਾ ਹੈ। ਸਰਫੇਸ ਪ੍ਰੋ ਐਕਸ ਯੂ.ਐੱਸ.ਡੀ. 999 (ਕਰੀਬ 71,000 ਰੁਪਏ) ਤੋਂ ਸ਼ੁਰੂ ਹੁੰਦਾ ਹੈ ਅਤੇ ਇਹ 5 ਨਵੰਬਰ ਤੋਂ ਉਪਲੱਬਧ ਹੋਵੇਗਾ। 


Related News