ਨਵੰਬਰ ’ਚ ਬਦਲ ਜਾਵੇਗਾ Microsoft ਦੇ ਇਸ ਪ੍ਰੋਡਕਟ ਦਾ ਨਾਂ, ਕਰੋੜਾਂ ਲੋਕ ਕਰਦੇ ਨੇ ਇਸਤੇਮਾਲ

10/18/2022 4:19:23 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਅਗਲੇ ਮਹੀਨੇ ਤੋਂ Office 365 ਦਾ ਨਾਂ ਬਦਲਣ ਜਾ ਰਹੀ ਹੈ। ਨਵੰਬਰ 2022 ਤੋਂ ਮਾਈਕ੍ਰੋਸਾਫਟ ‘ਆਫਿਸ 365’ ਨੂੰ ‘ਮਾਈਕ੍ਰੋਸਾਫਟ 365’ ਦੇ ਨਾਂ ਨਾਲ ਜਾਣਿਆ ਜਾਵੇਗਾ। ਮਾਈਕ੍ਰੋਸਾਫਟ ਆਪਣੇ ਹੋਰ ਪ੍ਰੋਡਕਟਸ ਦੇ ਨਾਂ ’ਚੋਂ ਵੀ ‘ਆਫਿਸ’ ਦੀ ਬ੍ਰਾਂਡਿੰਗ ਹਟਾ ਰਹੀ ਹੈ ਜਿਵੇਂ Word, Excel, PowerPoint ਅਤੇ ਐਪਸ।

ਮਾਈਕ੍ਰੋਸਾਫਟ ਨੇ ਇਸਦੀ ਜਾਣਕਾਰੀ ਆਪਣੀ ਵੈੱਬਸਾਈਟ ਦੇ FAQs ’ਤੇ ਦਿੱਤੀ ਹੈ। ਫਿਲਹਾਲ ਮਾਈਕ੍ਰੋਸਾਫਟ ਆਫਿਸ ਦੇ ਐਪ ਨੂੰ Office.com ਰਾਹੀਂ ਐਕਸੈੱਸ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ’ਚ ਇਹ ਡੋਮੇਨ Microsoft365.com ਹੋ ਜਾਵੇਗਾ। ਨਵੀਂ ਬ੍ਰਾਂਡਿੰਗ ਦੇ ਨਾਲ ਲੋਗੋ ਵੀ ਬਦਲੇਗਾ। FAQs ਪੇਜ ਮੁਤਾਬਕ, ਨਾਂ ਬਦਲਣ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋਵੇਗੀ ਅਤੇ ਇਹ ਬਦਲਾਅ Windows, MacOS, iOS ਅਤੇ Android ਸਾਰੇ ਡਿਵਾਈਸ ’ਤੇ ਦਿਸੇਗਾ।  ਇਸਤੋਂ ਇਲਾਵਾ ਕੰਪਨੀ ਮੋਬਾਇਲ ਅਤੇ ਡੈਸਕਟਾਪ ਲਈ ਇਕ ਅਲੱਗ ਤੋਂ ਐਪ ਲਾਂਚ ਕਰੇਗੀ ਜਿਸਨੂੰ Microsoft 365 ਕਿਹਾ ਜਾਵੇਗਾ। ਇਹ ਐਪ ਵੀ ਯੂਜ਼ਰਜ਼ ਨੂੰ ਨਾਂ ਬਦਲਣ ਬਾਰੇ ਜਾਣਕਾਰੀ ਦੇਵੇਗਾ। 

ਲੋਗੋ ਤੋਂ ਲੈ ਕੇ ਡਿਜ਼ਾਈਨ ਤਕ ਦੇ ਬਦਲਾਅ ਸਿਰਫ Microsoft 365 ਦੇ ਐਪਸ ਲਈ ਹੋਣਗੇ ਨਾਂ ਕਿ ਮਾਈਕ੍ਰੋਸਾਫਟ ਆਫਿਸ ਲਈ, ਹਾਲਾਂਕਿ, Word, Excel, PowerPoint, Teams, Outlook, Clipchamp, Stream ਅਤੇ Designer ਦੇ ਨਾਂ ਅਤੇ ਬ੍ਰਾਂਡਿੰਗ ਪਹਿਲਾਂ ਤੋਂ ਹੀ ਰਹਿਣਗੇ।

Rakesh

This news is Content Editor Rakesh