ਮਾਈਕਰੋਸਾਫਟ ਦੀ 'MATH' ਐਪ ਲਾਂਚ, ਹੁਣ ਚੁਟਕੀ 'ਚ ਹੱਲ ਕਰੋ ਹਰ ਸਵਾਲ

01/18/2020 2:07:01 PM

ਗੈਜੇਟ ਡੈਸਕ– ਵਿਦਿਆਰਥੀਆਂ ਤੋਂ ਪੁੱਛਿਆ ਜਾਵੇ ਤਾਂ ਉਹ ਗਣਿਤ ਨੂੰ ਹੀ ਸਭ ਤੋਂ ਔਖਾ ਵਿਸ਼ਾ ਮੰਨਦੇ ਹਨ। ਭਾਰਤ ’ਚ ਛੋਟੇ-ਛੋਟੇ ਬੱਚਿਆਂ ਦੀ ਵੀ ਟਿਊਸ਼ਨ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਉਹ ਗਣਿਤ ’ਚ ਚੰਗੇ ਨੰਬਰ ਲੈ ਸਕਣਗੇ। ਜੇਕਰ ਤਹਾਨੂੰ ਵੀ ਗਣਿਤ ਤੋਂ ਡਰ ਲਗਦਾ ਹੈ ਅਤੇ ਗਣਿਤ ਦੇ ਸਾਵਾਲਾਂ ਨੂੰ ਹੱਲ ਕਰਨ ’ਚ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾਡੇ ਲਈ ਮਾਈਕ੍ਰੋਸਾਫਟ ਇਕ ਖਾਸ ਮੈਥ ਸੋਲਵਰ ਐਪ ਲੈ ਕੇ ਆਈ ਹੈ ਜੋ ਤੁਹਾਡੇ ਬਹੁਤ ਕੰਮ ਆਏਗੀ। 

ਇਸ ਐਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆਹੈ ਅਤੇ ਤੁਸੀਂ ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਸ ਐਪ ਸਟੋਰ ਤੋਂ ਡਾਊਨਲੋਡ ਕਰ ਕੇ ਇਸਤੇਮਾਲ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਜਾਣੋ ਇਸ ਦੇ ਕੁਝ ਫੀਚਰਜ਼ ਬਾਰੇ...

ਐਪ ਦੇ ਟਾਪ 5 ਫੀਚਰਜ਼
- ਇਸ ਐਪ ’ਚ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਸੁਪੋਰਟ ਦਿੱਤੀ ਗਈ ਹੈ ਅਤੇ ਇਹ ਇੰਟਰਨੈੱਟ ਰਾਹੀਂ ਹੀ ਕੰਮ ਕਰਦੀ ਹੈ। 
- ਐਪ ’ਚ ਐਲੀਮੈਂਟਰੀ ਇਕੋਨੋਮੈਟ੍ਰਿਕ ਅਤੇ ਕੁਆਡ੍ਰਿਕ ਸਮੀਕਰਨ ਤੋਂ ਲੈ ਕੇ ਕੰਸੈਪਟਸ ਦੀ ਵੱਡੀ ਰੇਂਜ ਮੌਜੂਦ ਹੈ। 
- ਇਸ ਰਾਹੀਂ ਤੁਸੀਂ ਡਰਾਅ ਕਰ ਕੇ ਵੀ ਸਵਾਲ ਦਾ ਹੱਲ ਪ੍ਰਾਪਤ ਕਰ ਸਕਦੇ ਹਨ। ਉਥੇ ਹੀ ਇਸ ਵਿਚ ਯੂਜ਼ਰ ਨੂੰ ਸਕੈਨ ਕਰਨ ਅਤੇ ਟਾਈਪਿੰਗ ਦੀ ਵੀ ਸੁਵਿਧਾ ਮਿਲੇਗੀ।
- ਐਪ ਨੂੰ ਇੰਝ ਡਿਜ਼ਾਈਨ ਕੀਤਾ ਗਿਆਹੈ ਕਿ ਇਸ ਵਿਚ ਵਿਦਿਆਰਥੀਆਂ ਨੂੰ ਕਿਸੇ ਵੀ ਸਵਾਲ ਦਾ ਜਵਾਬ ਸਟੈੱਪ-ਬਾਈ-ਸਟੈੱਪ ਦਿੱਤਾ ਜਾਵੇ। 
- ਮੈਥ ਸੋਲਵਰ ਐਪ ’ਚ ਸਾਇੰਟਿਫਿਕ ਕੈਲਕੁਲੇਟਰ ਵੀ ਮੌਜੂਦ ਹੈ, ਉਥੇ ਹੀ ਤੁਸੀਂ ਇਸ ਵਿਚ ਸਵਾਲ ਨੂੰ ਹੱਲ ਕਰਨ ਦਾ ਤਰੀਕਾ ਵੀ ਸਿੱਖ ਸਕਦੇ ਹੋ। 

22 ਭਾਸ਼ਾਵਾਂ ਦੀ ਮਿਲੀ ਸੁਪੋਰਟ
ਇਸ ਐਪ ਨੂੰ ਭਾਰਤ ’ਚ 22 ਭਾਸ਼ਾਵਾਂ ਦੀ ਸੁਪੋਰਟ ਦੇ ਨਾਲ ਲਿਆਇਆ ਗਿਆ ਹੈ ਜਿਨ੍ਹਾਂ ’ਚ ਹਿੰਦੀ, ਆਸਾਮੀ, ਬੰਗਾਲੀ, ਗੁਜਰਾਤੀ, ਮਰਾਠੂ, ਕਨੰੜ, ਪੰਜਾਬੀ ਅਤੇ ਤਮਿਲ ਆਦਿ ਸ਼ਾਮਲ ਹਨ। ਯੂਜ਼ਰ ਦੀ ਮਦਦ ਲਈ ਐਪ ’ਚ ਵੀਡੀਓ ਟਿਊਟੋਰੀਅਲ ਅਤੇ ਵਰਕਸ਼ੀਟ ਦੀ ਵੀ ਅਲੱਗ ਤੋਂ ਆਪਸ਼ਨ ਦਿੱਤੀ ਗਈ ਹੈ।