ਮਾਈਕ੍ਰੋਸਾਫਟ ਨੇ ਵਿਕਸਿਤ ਕੀਤਾ ਦੁਨੀਆ ਦਾ ਪੰਜਵਾਂ ਸਭ ਤੋਂ ਤੇਜ਼ ਸੁਪਰ ਕੰਪਿਊਟਰ

05/21/2020 1:35:36 PM

ਗੈਜੇਟ ਡੈਸਕ— ਮਾਈਕ੍ਰੋਸਾਫਟ ਬਿਲਡ 2020 (Microsoft Build 2020) 'ਚ ਕੰਪਨੀ ਨੇ ਆਪਣੇ ਓਪਨ ਏ.ਆਈ. 'ਤੇ ਆਧਾਰਿਤ ਦੁਨੀਆ ਦੇ ਪੰਜਵੇਂ ਸਭ ਤੋਂ ਤੇਜ਼ ਸੁਪਰ ਕੰਪਿਊਟਰ ਨੂੰ ਪੇਸ਼ ਕੀਤਾ ਹੈ। ਇਹ ਪਹਿਲਾ ਅਜਿਹਾ ਸੁਪਰ ਕੰਪਿਊਟਰ ਹੈ ਜੋ ਕੰਪਨੀ ਦੇ ਅਜ਼ੂਰ (Azure) ਕਲਾਊਡ ਦੁਆਰਾ ਹੋਸਟ ਕੀਤਾ ਗਿਆ ਹੈ। ਮਾਈਕ੍ਰੋਸਾਫਟ ਦੇ ਇਸ ਸੁਪਰ ਕੰਪਿਊਟਰ ਨੂੰ ਓਪਨ ਏ.ਆਈ. ਦੇ ਨਾਲ ਮਿਲ ਕੇ ਵਿਕਸਿਤ ਕੀਤਾ ਗਿਆ ਹੈ। ਇਸ ਸੁਪਰ ਕੰਪਿਊਟਰ ਨੂੰ ਖਾਸਤੌਰ 'ਤੇ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਕਈ ਮਾਡਲਾਂ ਨੂੰ ਟ੍ਰੋਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਮਾਈਕ੍ਰੋਸਾਫਟ ਨੇ ਇਸ ਸੁਪਰ ਕੰਪਿਊਟਰ ਨੂੰ ਡਿਜ਼ਾਈਨ ਕਰਨ ਲਈ ਐਲਨ ਮਸਕ ਦੁਆਰਾ ਫੰਡ ਕੀਤੀ ਗਈ ਓਪਨ ਏ.ਆਈ. ਕੰਪਨੀ ਦੇ ਨਾਲ ਪਿਛਲੇ ਸਾਲ ਕਰਾਰ ਕੀਤਾ ਸੀ। 

ਇਸ ਸੁਪਰ ਕੰਪਿਊਟਰ ਰਾਹੀਂ ਅਜ਼ੂਰ ਕਲਾਊਡ ਨੂੰ ਏ.ਆਈ. ਅਤੇ ਏ.ਜੀ.ਆਈ. (ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ) ਮਾਡਲ ਨੂੰ ਟ੍ਰੋਨ ਕੀਤਾ ਜਾਵੇਗਾ। ਇਸ ਸੁਪਰ ਕੰਪਿਊਟਰ ਰਾਹੀਂ ਮਾਈਕ੍ਰੋਸਾਫਟ ਨੇ ਐਮਾਜ਼ੋਨ ਵੈੱਡ ਸੀਰੀਜ਼ ਅਤੇ ਗੂਗਲ ਕਲਾਊਡ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਾਈਕ੍ਰੋਸਾਫਟ ਨੇ ਆਪਣੇ ਬਲਾਗ ਪੋਸਟ ਰਾਹੀਂ ਦੱਸਿਆ ਕਿ ਕਿਸ ਤਰ੍ਹਾਂ ਇਸ ਸੁਪਰ ਕੰਪਿਊਟਰ ਨੂੰ ਅਜ਼ੂਰ 'ਚ ਹੋਸਟ ਕਰਕੇ ਕਲਾਊਡ ਪਲੇਟਫਾਰਮ ਨੂੰ ਡਿਵੈਲਪਰਾਂ ਅਤੇ ਆਰਗਨਾਈਜੇਸ਼ੰਸ ਲਈ ਏ.ਆਈ. ਮਾਡਲਾਂ ਨੂੰ ਟ੍ਰੋਨ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। 

ਮਾਈਕ੍ਰੋਸਾਫਟ ਦੇ ਚੀਫ ਟੈਕਨੀਕਲ ਆਫੀਸਰ ਕੇਵਿਨ ਸਕਾਟ ਨੇ ਦੱਸਿਆ ਕਿ ਇਹ ਨਿਊਰਲ ਭਾਸ਼ਾ ਪ੍ਰੋਸੈਸਿੰਗ ਦੀ ਮਦਦ ਨਾਲ ਇਕ ਵਾਰ 'ਚ 100 ਤਰ੍ਹਾਂ ਦੇ ਰੋਮਾਂਚਕ ਕੰਮ ਕਰਨ 'ਚ ਸਮਰੱਥ ਹੈ ਅਤੇ ਜਦੋਂ ਤੁਸੀਂ ਇਨ੍ਹਾਂ ਕੰਬੀਨੇਸ਼ੰਸ ਨੂੰ ਧਾਰਣਾਵਾਂ ਦੇ ਡੋਮੇਨ 'ਚ ਦੇਖਦੇ ਹੋ ਤਾਂ ਤੁਹਾਡੇ ਕੋਲ ਇਕ ਨਵਾਂ ਐਪਲੀਕੇਸ਼ਨ ਹੈ ਜੋ ਇਨ੍ਹਾਂ ਕਲਪਨਾਵਾਂ ਨੂੰ ਸਾਕਾਰ ਕਰਦਾ ਹੈ। 

ਇਸ ਸੁਪਰ ਕੰਪਿਊਟਰ 'ਚ ਆਨਬੋਰਡ 2,85,000 ਸੀ.ਪੀ.ਯੂ. ਕੋਰ, 10,000 ਜੀ.ਪੀ.ਯੂ. ਅਤੇ ਹਰ ਜੀ.ਪੀ.ਯੂ. ਸਰਵਰ ਲਈ 400Gbps ਦੀ ਨੈੱਟਵਰਕ ਕੁਨੈਕਟਿਵਿਟੀ ਹੈ। ਇਨ੍ਹਾਂ ਹਾਰਟਵੇਅਰ ਫੀਚਰ ਨੂੰ ਦੇਖਦੇ ਹੋਏ ਇਸ ਨੂੰ ਦੁਨੀਆ ਦਾ ਪੰਜਵਾਂ ਸਭ ਤੋਂ ਤੇਜ਼ ਸੁਪਰ ਕੰਪਿਊਟਰ ਕਿਹਾ ਜਾ ਰਿਹਾ ਹੈ ਜੋ ਕਿ ਟਾਪ500 ਪ੍ਰਾਜੈੱਕਟ ਸਾਈਟ 'ਚ ਲਿਸਟ ਕੀਤਾ ਗਿਆ ਹੈ। ਓਪਨ ਏ.ਆਈ. ਨੂੰ ਇਸ ਸੁਪਰ ਕੰਪਿਊਟਰ 'ਚ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨਾਲੋਜੀ ਲਿਆਉਣ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਸ ਕਾਰਣ ਇਹ ਹੋਰ ਕਲਾਊਡ ਬੇਸਡ ਸੁਪਰ ਕੰਪਿਊਟਰਾਂ ਨੂੰ ਚੁਣੌਤੀ ਦੇ ਸਕਦਾ ਹੈ।


Rakesh

Content Editor

Related News