ਵਟਸਐਪ ਨੂੰ ਟੱਕਰ ਦੇਵੇਗੀ ਮਾਈਕ੍ਰੋਸਾਫਟ ਦੀ ਨਵੀਂ ਮੈਸੇਜਿੰਗ ਐਪ

03/07/2017 6:24:01 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਇਕ ਨਵੀਂ ਮੈਸੇਜਿੰਗ ਐਪ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਇਝਾਲਾ ਨਾਂ ਦੀ ਇਸ ਐਪ ਰਾਹੀਂ ਕੰਪਨੀ ਵਟਸਐਪ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ। ਮਾਈਕ੍ਰੋਸਾਫਟ ਦੇ ਚੀਫ ਆਪਰੇਟਿੰਗ ਅਫਸਰ ਨੇ ਦੱਸਿਆ ਕਿ ਇਹ ਐਪ ਇਕ ''ਅਸਲੀ ਐਪਲੀਕੇਸ਼ਨ'' ਹੈ। ਇਸ ਦੀ ਵਰਤੋਂ ਚੈਟ ਅਤੇ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਦਿੱਗਜ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰ ਲਈ ਲਗਾਤਾਰ ਨਵੇਂ ਫੀਚਰ ਲੈ ਕੇ ਆ ਰਹੀ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ''ਚ ਮੈਸੇਜਿੰਗ ਐਪ ਕਾਇਝਾਲਾ ਉਸ ਨੂੰ ਕਿੰਨੀ ਟੱਕਰ ਦੇ ਸਕੇਗੀ।