Microsoft ਨੇ ਵਿੰਡੋਜ਼ 10 ਲਈ ਜਾਰੀ ਕੀਤੀ ਨਵੀਂ Office App

02/22/2019 11:36:16 AM

ਗੈਜੇਟ ਡੈਸਕ- ਟੈਕ ਜੁਆਇੰਟ ਮਾਈਕ੍ਰੋਸਾਫਟ ਨੇ ਆਪਣੇ ਵਿੰਡੋਜ਼ 10 ਯੂਜ਼ਰਸ ਲਈ ਇਕ ਵੱਡਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਦੇ ਇਸ ਐਲਾਨ ਤੋਂ ਬਾਅਦ ਵਿੰਡੋਜ਼ 10 'ਚ ਮਾਇ-ਆਫਿਸ ਐਪ ਦੀ ਜਗ੍ਹਾ ਨਵਾਂ ਮੁਫਤ ਪ੍ਰੀ-ਇੰਸਟਾਲਡ ਆਫਿਸ ਐਪ ਮਿਲੇਗਾ। ਇੰਨਾ ਹੀ ਨਹੀਂ ਯੂਜ਼ਰਸ ਨੂੰ ਆਫਿਸ 365 ਦੀ ਖਰੀਦਣ ਲਈ ਇਕ ਰੁਪਿਆ ਵੀ ਨਹੀਂ ਦੇਣਾ ਹੋਵੇਗਾ। 

ਮਾਇ ਆਫਿਸ ਐਪ ਯੂਜ਼ਰਸ ਨੂੰ ਇਕ ਹੀ ਜਗ੍ਹਾ 'ਤੇ ਵਰਡ, ਪਾਵਰ ਪਵਾਇੰਟ, ਐਕਸੇਲ ਤੇ ਵਨ ਨੋਟ ਸਮੇਤ ਆਫਿਸ 365 ਮਾਈਕ੍ਰੋਸਾਫਟ ਸਰਵਿਸ ਦੀ ਆਪਸ਼ਨ ਦੇਵੇਗਾ। ਕੰਪਨੀ ਨੇ ਬੁੱਧਵਾਰ ਨੂੰ ਇਕ ਬਲਾਗ ਪੋਸਟ 'ਚ ਲਿੱਖਿਆ ਕਿ ਨਵਾਂ ਆਫਿਸ ਐਪ ਇਕੋ ਜਿਹੇ ਆਫਿਸ ਐਪਸ ਤੇ ਸੇਵਾਵਾਂ ਤੱਕ ਤੁਰੰਤ ਪਹੁੰਚ ਉਪਲੱਬਧ ਕਰਾਵਾਉਦਾ ਹੈ। ਸੰਸਥਾਨਾਂ ਦੀਆਂ ਜਰੂਰਤਾਂ 'ਤੇ ਧਿਆਨ ਦਿੰਦੇ ਹੋਏ ਮਾਇਕ੍ਰੋਸਾਫਟ ਨੇ ਇਸ 'ਚ ਕਈ ਨਵੀਂ ਫੀਚਰ ਜੋੜੇ ਗਏ ਹਨ, ਜੋ ਆਈ.ਟੀ ਐਡਮਿਨਿਸਟ੍ਰੇਟ ਲਈ ਫਾਇਦੇਮੰਦ ਹਨ।ਪੋਸਟ 'ਚ ਲਿੱਖਿਆ ਗਿਆ ਆਫਿਸ ਦੇ ਨਾਲ ਲੋਕ ਆਪਣੇ ਯੂਜ਼ਰ ਅਨੁਭਵ ਨੂੰ ਵੀ ਸ਼ੇਅਰ ਕਰ ਸਕਦੇ ਹਨ। ਇਸ 'ਚ ਥਰਡ ਪਾਰਟੀ ਐਪਸ ਤੱਕ ਪਹੁੰਚ ਵੀ ਸ਼ਾਮਲ ਹੈ। ਇਹ ਮਾਈਕ੍ਰੋਸਾਫਟ ਸਰਚ ਨੂੰ ਐਕਟਿਵ ਕਰ ਦਿੰਦਾ ਹੈ, ਜਿਸ ਦੇ ਨਾਲ ਕਿਸੇ ਲਈ ਵੀ ਡਾਕਿਊਮੈਂਟ ਜਾਂ ਵਿਅਕਤੀ ਨੂੰ ਸਰਚ ਕਾਫ਼ੀ ਆਸਾਨ ਹੋ ਜਾਵੇਗਾ। ਨਵੀਂ ਐਪ ਨੂੰ ਵਿੰਡੋਜ਼ 10 ਯੂਜ਼ਰਸ ਲਈ ਅਗਲੇ ਕੁਝ ਹਫਤਿਆਂ 'ਚ ਜਾਰੀ ਕਰ ਦਿੱਤਾ ਜਾਵੇਗਾ। ਨਵੀਂ ਅਪਡੇਟ ਦੇ ਨਾਲ ਮਾਇਆਫਿਸ ਐਪ ਦੇ ਆਪਣੇ ਆਪ ਹੀ ਸਿਸਟਮ 'ਚ ਜੁੜ ਜਾਵੇਗਾ।

ਪੋਸਟ 'ਚ ਕਿਹਾ ਗਿਆ, ਇਹ ਕਿਸੇ ਵੀ ਆਫਿਸ365 ਕਿਸੇ ਵੀ ਵੇਰੀਐਂਟ ਦੇ ਨਾਲ ਕੰਮ ਕਰੇਗਾ, ਜਿਸ 'ਚ ਆਫਿਸ 2019, ਆਫਿਸ 2016 ਤੇ ਆਫਿਸ ਆਨਲਾਈਨ (ਗਾਹਕਾਂ ਲਈ ਮੁਫਤ ਵੈੱਬ ਵਰਜ਼ਨ)  ਸ਼ਾਮਲ ਹੈ। ਦੱਸ ਦੇਈਏ ਕਿ ਹਾਲ ਹੀ 'ਚ ਵਿੰਡੋਜ਼ 10 ਮਾਈਕ੍ਰੋਸਾਫਟ ਦਾ ਸਭ ਤੋਂ ਪਾਪੂਲਰ ਆਪਰੇਟਿੰਗ ਸਿਸਟਮ ਬਣਿਆ ਹੈ।