Windows 7 ਤੇ 8.1 ਹੋਇਆ ਬੰਦ, ਹੁਣ ਮਾਈਕ੍ਰੋਸਾਫਟ ਨਹੀਂ ਦੇਵੇਗੀ ਕੋਈ ਵੀ ਅਪਡੇਟ

01/12/2023 4:39:31 PM

ਗੈਜੇਟ ਡੈਸਕ- ਮਾਈਕ੍ਰੋਸਾਫਟ ਨੇ ਵਿੰਡੋਜ਼ 7 ਅਤੇ ਵਿੰਡੋਜ਼ 8.1 ਲਈ ਸਪੋਰਟ ਬੰਦ ਕਰ ਦਿੱਤਾ ਹੈ। ਇਸਦਾ ਮਤਲਬ ਇਹ ਹੋਇਆ ਕਿ ਹੁਣ ਮਾਈਕ੍ਰੋਸਾਫਟ ਵਿੰਡੋਜ਼ 7 ਅਤੇ ਵਿੰਡੋਜ਼ 8.1 ਲਈ ਕੋਈ ਵੀ ਸਿਸਟਮ ਅਪਡੇਟ ਜਾਂ ਸਕਿਓਰਿਟੀ ਅਪਡੇਟ ਜਾਰੀ ਨਹੀਂਕਰੇਗੀ। ਮਾਈਕ੍ਰੋਸਾਫਟ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ 10 ਜਨਵਰੀ 2023 ਤੋਂ ਵਿੰਡੋਜ਼ 7 ਅਤੇ ਵਿੰਡੋਜ਼ 8.1 ਲਈ ਸਕਿਓਰਿਟੀ ਅਪਡੇਟ ਨਹੀਂ ਦੇਵੇਗੀ ਅਤੇ ਟੈਕਨੀਕਲ ਅਪਡੇਟ ਵੀ ਜਾਰੀ ਨਹੀਂ ਕੀਤਾ ਜਾਵੇਗਾ।

ਮਾਈਕ੍ਰੋਸਾਫਟ ਦੇ ਇਸ ਕਦਮ ਤੋਂ ਬਾਅਦ ਵਿੰਡੋਜ਼ 7 ਅਤੇ ਵਿੰਡੋਜ਼ 8.1 ਨੂੰ ਨਵਾਂ ਸਕਿਓਰਿਟੀ ਅਪਡੇਟ ਨਹੀਂ ਮਿਲੇਗਾ ਅਤੇ ਨਾ ਹੀ ਟੈਕਨੀਕਲ ਸਪੋਰਟ ਮਿਲੇਗਾ। ਡਿਵੈਲਪਰਾਂ ਲਈ WebView2 ਦਾ ਸਪੋਰਟ ਵੀ 10 ਜਨਵਰੀ ਤੋਂ ਬੰਦ ਹੋ ਗਿਆ ਹੈ। ਇਸਦੀ ਮਦਦ ਨਾਲ ਡਿਵੈਲਪਰ ਆਪਣੇ ਐਪ ਨੂੰ ਅਪਡੇਟ ਕਰਦੇ ਹਨ। 

ਗੂਗਲ ਨੇ ਪਿਛਲੇ ਸਾਲ ਅਕਤੂਬਰ 'ਚ ਕਿਹਾ ਸੀ ਕਿ ਵਿੰਡੋਜ਼ 7 ਅਤੋ ਵਿੰਡੋਜ਼ 8.1 ਲਈ ਉਹ ਗੂਗਲ ਕ੍ਰੋਮ ਬ੍ਰਾਊਜ਼ਰ ਦਾ ਸਪੋਰਟ ਵੀ ਬੰਦ ਕਰ ਰਹੀ ਹੈ। ਵਿੰਡੋਜ਼ 7 ਅਤੇ ਵਿੰਡੋਜ਼ 8.1 'ਚ ਗੂਗਲ ਕ੍ਰੋਮ ਦਾ ਨਵਾਂ ਵਰਜ਼ਨ ਵੀ 7 ਫਰਵਰੀ ਤੋਂ ਬਾਅਦ ਸਪੋਰਟ ਨਹੀਂ ਕਰੇਗਾ। 

ਸਕਿਓਰਿਟੀ ਅਪਡੇਟ ਨਾ ਮਿਲਣ ਕਾਰਨ ਵਿੰਡੋਜ਼ 8.1 ਅਤੇ ਵਿੰਡੋਜ਼ 7 ਹੈਕਰਾਂ ਦੇ ਨਿਸ਼ਾਨੇ 'ਤੇ ਰਹਿਣਗੇ ਅਤੇ ਬਗ ਆਉਣ ਦਾ ਖਦਸ਼ਾ ਹੱਦ ਨਾਲੋਂ ਜ਼ਿਆਦਾ ਰਹੇਗਾ। 2021 ਦੇ ਅਖੀਰ ਤਕ ਵਿੰਡੋਜ਼ 7 ਯੂਜ਼ਰਜ਼ ਦੀ ਗਿਣਤੀ 100 ਮਿਲੀਅਨ ਸੀ। ਅਜਿਹੇ 'ਚ ਇਨ੍ਹਾਂ ਯੂਜ਼ਰਜ਼ ਨੂੰ ਆਪਣੇ ਵਿੰਡੋਜ਼ ਨੂੰ ਅਪਡੇਟ ਕਰਨਾ ਹੋਵੇਗਾ। 

Rakesh

This news is Content Editor Rakesh