ਕਰੋੜਾਂ ਉਪਭੋਗਤਾਵਾਂ ਨੂੰ ਮਿਲੇਗਾ ਨਵਾਂ ਵੈੱਬ ਬ੍ਰਾਊਜ਼ਰ, ਗੂਗਲ ਕ੍ਰੋਮ ਨੂੰ ਦੇਵੇਗਾ ਟੱਕਰ

06/05/2020 1:55:00 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਦੁਆਰਾ ਦੁਨੀਆ ਭਰ ’ਚ ਕਰੋੜਾਂ ਉਪਭੋਗਤਾਵਾਂ ਲਈ ਕ੍ਰੋਮੀਅਮ ਅਧਾਰਿਤ ਐੱਜ ਬ੍ਰਾਊਜ਼ਰ ਰੋਲਆਊਟ ਕੀਤਾ ਜਾ ਰਿਹਾ ਹੈ। ਵਿੰਡੋਜ਼ 10 ਚਲਾਉਣ ਵਾਲਿਆਂ ਨੂੰ ਆਪਣੇ-ਆਪ ਅਪਡੇਟਸ ਦੀ ਮਦਦ ਨਾਲ ਨਵਾਂ ਬ੍ਰਾਊਜ਼ਰ ਮਿਲਣ ਵਾਲਾ ਹੈ। ਕੰਪਨੀ ਦੁਆਰਾ ਬਹੁਤ ਸਾਰੇ ਸਹਾਇਤਾ ਲੇਖ ਪ੍ਰਕਾਸ਼ਤ ਕੀਤੇ ਗਏ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਇਹ ਅਪਡੇਟ ਵਿੰਡੋਜ਼ 10 ਦੇ ਵਰਜ਼ਨ 1803 ਤੋਂ ਲੈ ਕੇ 2004 ਤਕ ਵਰਜ਼ਨ ਵਾਲੇ ਉਪਭੋਗਤਾਵਾਂ ਨੂੰ ਮਿਲੇਗੀ। 

ਕ੍ਰੋਮੀਅਮ ਅਧਾਰਿਤ ਵੈੱਬ ਬ੍ਰਾਊਜ਼ਰ ਐੱਜ਼ ਦਾ ਸਟੇਬਲ ਰਿਲੀਜ਼ ਜਨਵਰੀ ’ਚ ਹੀ ਤਿਆਰ ਹੋ ਗਿਆ ਸੀ ਪਰ ਕੰਪਨੀ ਨੇ ਇਸ ਨੂੰ ਆਪਰੇਟਿੰਗ ਸਿਸਟਮ ਨਾਲ ਬੰਡਲ ਨਾ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਮਾਈਕ੍ਰੋਸਾਫਟ ਦਾ ਨਵਾਂ ਐੱਜ ਬ੍ਰਾਊਜ਼ਰ ਪ੍ਰਾਈਵੇਸੀ ’ਤੇ ਕੇਂਦਰਿਤ ਹੈ ਅਤੇ ਪ੍ਰਾਈਵੇਸੀ ਕੰਟਰੋਲ ਤੋਂ ਇਲਾਵਾ ਪ੍ਰਦਰਸ਼ਨ ਅਤੇ ਪ੍ਰੋਡਕਟੀਵਿਟੀ ਟੂਲਸ ਵੀ ਨਵੇਂ ਬ੍ਰਾਊਜ਼ਰ 10 ਅਪਡੇਟ ਦਾ ਹਿੱਸਾ ਹੋਣਗੇ। 

ਮਾਈਗ੍ਰੇਟ ਹੋ ਜਾਵੇਗਾ ਡਾਟਾ
ਕੰਪਨੀ ਦੁਆਰਾ ਸਹਾਇਤਾ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਕ੍ਰੋਮੀਅਮ ਅਧਾਰਿਤ ਐੱਜ ਬ੍ਰਾਊਜ਼ਰ ਹੁਣ ਪੁਰਾਣੇ ਐੱਜ ਦੀ ਥਾਂ ਲਵੇਗਾ ਜੋ ਆਪਰੇਟਿੰਗ ਸਿਸਟਮ ਦੇ ਨਾਲ ਹੀ ਉਪਭੋਗਤਾਵਾਂ ਨੂੰ ਦਿੱਤਾ ਜਾ ਰਿਹਾ ਹੈ। ਮਾਈਕ੍ਰੋਸਾਫਟ ਵਲੋਂ ਕਿਹਾ ਗਿਆ ਹੈ ਕਿ ਲੇਗੇਸੀ ਐੱਜ ਬ੍ਰਾਊਜ਼ਰ ’ਚ ਮੌਜੂਦ ਪੁਰਾਣਾ ਡਾਟਾ ਅਪਡੇਟ ਹੋਣ ਦੇ ਨਾਲ ਹੀ ਨਵੇਂ ਬ੍ਰਾਊਜ਼ਰ ’ਤੇ ਆ ਜਾਵੇਗਾ। ਉਪਭੋਗਤਾਵਾਂ ਨੂੰ ਆਪਣੇ ਸੇਵ ਪਾਸਵਰਡਸ ਤੋਂ ਲੈ ਕੇ ਪਸੰਦੀਦਾ ਬੁੱਕਮਾਰਕਸ ਤਕ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। 

ਗੂਗਲ ਕ੍ਰੋਮ ਵਰਗੇ ਫੀਚਰਜ਼
ਮੰਨਿਆ ਜਾ ਰਿਹਾ ਹੈ ਕਿ ਮਾਈਕ੍ਰੋਸਾਫਟ ਦਾ ਨਵਾਂ ਬ੍ਰਾਊਜ਼ਰ ਗੂਗਲ ਕ੍ਰੋਮ ਨੂੰ ਟੱਕਰ ਦੇਵੇਗਾ। ਐੱਜ ਬ੍ਰਾਊਜ਼ਰ ਦਾ ਢਾਂਚਾ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਨਾਲ ਮਿਲਦਾ-ਜੁਲਦਾ ਹੈ। ਇਸ ਦੇ ਇੰਟਰਫੇਸ ਨੂੰ ਵੀ ਕਾਫੀ ਸੌਖਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫੇਵਰੇਟਸ, ਸੈਟਿੰਗਸ, ਐਡਰੈਸਿਜ਼ ਅਤੇ ਪਾਸਵਰਡਸ ਨੂੰ ਬਾਕੀ ਡਿਵਾਈਸਿਜ਼ ਨਾਲ ਸਿੰਕ ਕਰਨ ਦਾ ਆਪਸ਼ਨ ਵੀ ਉਪਭੋਗਤਾਵਾਂ ਨੂੰ ਇਸ ਵਿਚ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਸਾਰੇ ਕ੍ਰੋਮ ਐਕਸਟੈਂਸ਼ੰਸ ਵੀ ਮਾਈਕ੍ਰੋਸਾਫਟ ਦੇ ਨਵੇਂ ਬ੍ਰਾਊਜ਼ਰ ’ਚ ਇੰਸਟਾਲ ਕੀਤੇ ਜਾ ਸਕਣਗੇ। 

Rakesh

This news is Content Editor Rakesh