16 ਮੈਗਾਪਿਕਸਲ ਕੈਮਰੇ ਨਾਲ Micromax Selfie 3 ਸਮਾਰਟਫੋਨ ਹੋਇਆ ਲਾਂਚ

09/22/2017 4:25:02 PM

ਜਲੰਧਰ- ਮਾਈਕੋਮੈਕਸ ਨੇ ਆਪਣੀ ਸੈਲਫੀ ਸੀਰੀਜ਼ ਦਾ ਨਵਾਂ ਸਮਾਰਟਫੋਨ ਸੈਲਫੀ 3 ਪੇਸ਼ ਕਰ ਦਿੱਤਾ ਹੈ। ਮਾਈਕ੍ਰੋਮੈਕਸ ਸੈਲਫੀ 3 ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਅਤੇ ਇਹ ਸਮਾਰਟਫੋਨ ਅੱਜ ਤੋਂ ਦੇਸ਼ਭਰ ਦੇ ਰਿਟੇਲ ਸਟੋਰ 'ਚ ਖਰੀਦਣ ਲਈ ਉਪਲੱਬਧ ਹੈ। ਮਾਈਕ੍ਰੋਮੈਕਸ ਸੈਲਫੀ 3 ਦੀ ਖਾਸੀਅਤ ਹੈ ਇਸ 'ਚ ਦਿੱਤਾ ਗਿਆ ਹੈ 16 ਮੈਗਾਪਿਕਸਲ ਫਰੰਟ ਕੈਮਰਾ। ਫੋਨ ਨੂੰ ਬਲੈਕ ਅਤੇ ਬਲੂ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ।

ਇਸ ਸਮਾਰਟਫੋਨ 'ਚ 5 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਆਈ. ਪੀ. ਐੱਸ. 2.5ਡੀ ਕਲਰਡ ਸਕਰੀਨ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਹੈ। ਫੋਨ ਦੀ ਇਨਬਿਲਟ ਸਟੋਰੇਜ 32 ਜੀ. ਬੀ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਰਾਹੀਂ ਵਧਾਈ ਜਾ ਸਕਦੀ ਹੈ। 
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਫਲੈਸ਼ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਹੈ, ਜੋ ਪੋਟ੍ਰੇਟ ਮੋਡ,ਐੱਚ. ਡੀ. ਆਰ. ਮੋਡ ਅਤੇ ਨਾਈਟ ਮੋਡ ਨਾਲ ਲੈਸ ਹੈ। ਸੈਲਫੀ ਅਤੇ ਵੀਡੀਓ ਚੈਟ ਲਈ ਫੋਨ 'ਚ ਸੈਲਫੀ ਫਲੈਸ਼ ਨਾਲ 16 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫਰੰਟ ਕੈਮਰੇ 'ਚ ਸ਼ਾਨਦਾਰ ਕੁਆਲਿਟੀ ਦੀਆਂ ਤਸਵੀਰਾਂ ਲਈਆਂ ਜਾ ਸਕਦੀਆਂ ਹਨ। ਫੋਨ ਦੇ ਰਿਅਰ 'ਚ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਡਿਊਲ ਸਿਮ ਪੋਰਟ ਕਰਦਾ ਹੈ। 

ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਾ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਬੈਟਰੀ ਤੋਂ 250 ਘੰਟੇ ਤੱਕ ਦਾ ਟਾਕ ਟਾਈਮ, 11 ਘੰਟੇ ਤੱਕ ਦਾ ਸਟੈਂਡਬਾਏ ਅਤੇ 22 ਘੰਟੇ ਤੱਕ ਦਾ ਮਿਊਜ਼ਿਕ ਪਲੇਅਬੈਕ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕਨੈਕਟੀਵਿਟੀ ਲਈ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਐੱਫ. ਐੱਮ. ਰੇਡਿਓ ਅਤੇ ਹੈੱਡਫੋਨ ਜੈਕ ਜਿਹੇ ਫੀਚਰ ਹਨ।