ਮਾਈਕ੍ਰੋਮੈਕਸ ਨੇ ਲਾਂਚ ਕੀਤਾ ਸਸਤਾ 4G ਸਮਾਰਟਫੋਨ

12/08/2016 12:46:58 PM

ਜਲੰਧਰ- ਦੇਸ਼ ਦੀ ਤੀਜੀ ਸਭ ਤੋਂ ਵੱਡੀ ਮੋਬਾਇਲ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਗੂਗਲ ਦੀ ਹਿੱਸੇਦਾਰੀ ਨਾਲ ਸਮਾਰਟਫੋਨਜ਼ ਦੀ ਵੀਡੀਓ ਸੀਰੀਜ਼ ਦੇ ਲਾਂਚ ਦਾ ਐਲਾਨ ਕੀਤਾ, ਜਿਸ ਦੀ ਕੀਮਤ 4,990 ਰੁਪਏ ਤੱਕ ਹੈ। ਗੂਗਲ ਡੁਓ ਦੇ ਮਾਧਿਅਮ ਨਾਲ ਵੀਡੀਓ ਕਾਲਿੰਗ ਦਾ ਸਭ ਤੋਂ ਆਸਾਨ ਅਨੁਭਵ ਪ੍ਰਦਾਨ ਕਰਨ ਵਾਲੀ ਇਹ ਕੰਪਨੀ ਦੀ ਪਹਿਲੀ ਰੇਂਜ ਹੈ। ਕੰਪਨੀ ਨੇ ਵੀਡੀਓ ਸੀਰੀਜ਼ ਦੇ ਤਹਿਤ ਦੋ ਸਮਾਰਟਫੋਨਜ਼ ਵੀਡੀਓ 1 ਅਤੇ ਵੀਡੀਓ 2 ਲਾਂਚ ਕੀਤੇ ਹਨ, ਜਿਸ ''ਚ 4G Volte, ਨਵਾਂ ਐਂਡਰਾਇਡ ਮਾਰਸ਼ਮੈਲੋ ਅਤੇ ਮੇਟਲ ਬਾਡੀ ਹੈ। ਇਨ੍ਹਾਂ ਨਾਲ ਰਿਲਾਂਇੰਸ ਜਿਓ ਦੇ ਸਿਮ ਫ੍ਰੀ ਦਿੱਤੇ ਜਾ ਰਹੇ ਹਨ ਜਿੰਨ੍ਹਾਂ ''ਤੇ 31 ਮਾਰਚ ਤੱਕ ਸਾਰੀਆਂ ਸੇਵਾਵਾਂ ਫ੍ਰੀ ਹਨ।
ਮਾਈਕ੍ਰੋਮੈਕਸ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਸ਼ੁਭਾਜੀਤ ਸੇਨ ਨੇ ਕਿਹਾ ਕਿ ਸਾਲ 2016 ''ਚ ਇਹ ਦੇਖਿਆ ਗਿਆ ਹੈ ਕਿ ਫੀਚਰ ਫੋਨ ਉਪਯੋਗ ਕਰਨ ਵਾਲਿਆਂ ਦੇ ਸਮਾਰਟਫੋਨ ਵੱਲ ਵੱਧਣ ਦੇ ਰੁਝਾਨ ਕਾਫੀ ਘੱਟ ਹੋਏ ਹਨ ਅਤੇ ਨਾਲ ਹੀ ਡਾਟਾ ਮਹਿੰਗਾ ਹੋਇਆ ਹੈ। ਵੀਡੀਓ ਰੇਂਜ ਪੇਸ਼ ਕਰਨ ਦੇ ਨਾਲ ਹੀ ਅਸੀਂ ਇਸ ਮੁੱਦੇ ''ਤੇ ਧਿਆਨ ਦਿੱਤਾ ਹੈ।
ਕੰਪਨੀ ਦੇ ਹੈਂਡਸੈੱਟ ਵੀਡੀਓ 1 ਅਤੇ ਵੀਡੀਓ 2 ਦੀ ਕੀਮਤ 4,440 ਰੁਪਏ ਅਤੇ 4,990 ਰੁਪਏ ਹੈ। ਫੋਨ ਲੈਣ ਵਾਲੇ ਗਾਹਕਾਂ ਨੂੰ ਰਿਲਾਂਇੰਸ ਜਿਓ ਸਿਮ ਕਾਰਡ ਦੇ ਨਾਲ ਤਿੰਨ ਮਹੀਨੇ ਲਈ ਅਸੀਮਤ ਫ੍ਰੀ ਡਾਟਾ ਅਤੇ ''ਵਾਇਸ ਕਾਲਿੰਗ'' ਮਿਲੇਗਾ। ਦੋਵੇਂ ਫੋਨਾਂ ਦਾ ਰੈਮ 1ਜੀਬੀ ਅਤੇ ਰੋਮ 8ਜੀਬੀ, ਰਿਅਰ ਕੈਮਰਾ 5MP ਅਤੇ ਫਰੰਟ ਕੈਮਰਾ 2MP ਦਾ ਹੈ। ਮਾਈਕ੍ਰੋਮੈਕਸ ਨੇ ਦੱਸਿਆ ਹੈ ਕਿ ਆਉਣ ਵਾਲੇ ਮਹੀਨੇ ''ਚ ਉਹ ਵੀਡੀਓ-3 ਅਤੇ ਵੀਡੀਓ ਰੇਂਜ ਦਾ ਵਿਸਥਾਰ ਕਰੇਗੀ।