ਨਵੀਂ ਸਮਾਰਟਫੋਨ ਸੀਰੀਜ਼ ਨਾਲ ਧਮਾਕੇਦਾਰ ਵਾਪਸੀ ਦੀ ਤਿਆਰੀ ’ਚ ਮਾਈਕ੍ਰੋਮੈਕਸ

10/17/2020 4:06:19 PM

ਗੈਜੇਟ ਡੈਸਕ– ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਧਮਾਕੇਦਾਰ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਜਲਦ ਹੀ ਕੰਪਨੀ ਨਵੀਂ In ਸੀਰੀਜ਼ ਤਹਿਤ ਨਵੇਂ ਸਮਾਰਟਫੋਨ ਭਾਰਤ ’ਚ ਲਾਂਚ ਕਰੇਗੀ। ਇਸ ਗੱਲ ਦੀ ਜਾਣਕਾਰੀ ਮਾਈਕ੍ਰੋਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਨੇ ਦਿੱਤੀ ਹੈ। ਰਾਹੁਲ ਨੇ ਟਵਿਟਰ ਰਾਹੀਂ ਦੱਸਿਆ ਹੈ ਕਿ ਕੰਪਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਵਿਜ਼ਨ ਨੂੰ ਸੁਪੋਰਟ ਕਰਦੇ ਹੋਏ ਵਾਪਸੀ ਕਰਨ ਵਾਲੀ ਹੈ। ਵੀਡੀਓ ’ਚ ਇਕ ਕਲਰਡ ਬਾਕਸ ਦੀ ਵੀ ਤਸਵੀਰ ਵਿਖਾਈ ਗਈ ਹੈ ਜਿਸ ਨੂੰ ਕੰਪਨੀ ਨੇ ਅਪਕਮਿੰਗ ਸਮਾਰਟਫੋਨ ਦਾ ਹੀ ਦੱਸਿਆ ਜਾ ਰਿਹਾ ਹੈ। ਫਿਲਹਾਲ ਇਹ ਕਿਹੜਾ ਸਮਾਰਟਫੋਨ ਮਾਡਲ ਹੈ ਇਹ ਅਜੇ ਸਾਹਮਣੇ ਨਹੀਂ ਆਇਆ। 

 

ਦੱਸ ਦੇਈਏ ਕਿ ਇਸ ਨਵੀਂ In ਸੀਰੀਜ਼ ਤਹਿਤ ਮੇਡ ਇਨ ਇੰਡੀਆ ਸਮਾਰਟਫੋਨ ਉਪਲੱਬਧ ਕੀਤਾ ਜਾਣਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੇ ਪਹਿਲੇ ਸਮਾਰਟਫੋਨ ਨੂੰ ਕਿਫਾਇਤੀ ਕੀਮਤ ਨਾਲ ਲਿਆਇਆ ਜਾਵੇਗਾ ਜਿਸ ਦੀ ਕੀਮਤ 10,000 ਰੁਪਏ ਤੋਂ ਘੱਟ ਹੋ ਸਕਦੀ ਹੈ। ਗੀਕਬੈਂਚ ਲਿਸਟਿੰਗ ਦੀ ਮੰਨੀਏ ਤਾਂ MicroMax In 1a ’ਚ ਗਾਹਕਾਂ ਨੂੰ MediaTek MT6765V ਚਿਪਸੈੱਟ ਮਿਲਣ ਵਾਲਾ ਹੈ, ਜਿਸ ਵਿਚ MediaTek Helio P35 ਪ੍ਰੋਸੈਸਰ ਲੱਗਾ ਹੈ। ਬਿਹਤਰ ਪ੍ਰਦਰਸ਼ਨ ਲਈ ਇਸ ਫੋਨ ’ਚ 4 ਜੀ.ਬੀ. ਰੈਮ ਦਿੱਤੀ ਜਾਵੇਗੀ। ਇਹ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। 

Rakesh

This news is Content Editor Rakesh