ਮਹਿੰਗਾ ਹੋਇਆ ਭਾਰਤੀ ਸਮਾਰਟਫੋਨ Micromax In Note 1, ਜਾਣੋ ਨਵੀਂ ਕੀਮਤ

05/01/2021 4:53:22 PM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਮੇਡ ਇਨ ਇੰਡੀਆ ਡਿਵਾਈਸ Micromax In Note 1 ਦੀ ਕੀਮਤ ਵਧਾ ਦਿੱਤੀ ਹੈ। ਇਸ ਫੋਨ ਦੀ ਕੀਮਤ ’ਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪ੍ਰਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਹੈਂਡਸੈੱਟ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ ਸ਼ਾਓਮੀ, ਓਪੋ ਅਤੇ ਵੀਵੋ ਦੇ ਡਿਵਾਈਸ ਨੂੰ ਜ਼ਬਰਦਸਤ ਟੱਕਰ ਦੇਣ ਲਈ ਪਿਛਲੇ ਸਾਲ ਨਵੰਬਰ ’ਚ ਮਾਈਕ੍ਰੋਮੈਕਸ ਇਨ ਨੋਟ 1 ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਸੀ। 

Micromax In Note 1 ਦੀ ਨਵੀਂ ਕੀਮਤ
ਕੀਮਤ ’ਚ ਵਾਧੇ ਤੋਂ ਬਾਅਦ Micromax In Note 1 ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ 10,999 ਰੁਪਏ ਦੀ ਥਾਂ 11,499 ਰੁਪਏ ’ਚ ਮਿਲੇਗੀ। ਜਦਕਿ ਇਸ ਦੇ ਟਾਪ ਮਾਡਲ ਯਾਨੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਮਾਡਲ ਅਜੇ ਵੀ ਗਾਹਕਾਂ ਨੂੰ 12,499 ਰੁਪਏ ’ਚ ਮਿਲੇਗਾ। 

Rakesh

This news is Content Editor Rakesh