ਕੱਲ ਸੇਲ ਲਈ ਉਪਲੱਬਧ ਹੋਵੇਗਾ ਮਾਈਕ੍ਰੋਮੈਕਸ Evoke Dual Note ਸਮਾਰਟਫੋਨ

08/21/2017 11:41:38 AM

ਜਲੰਧਰ- ਪਿਛਲੇ ਹਫਤੇ ਮਾਈਕ੍ਰੋਮੈਕਸ ਨੇ ਆਖੀਰਕਾਰ ਆਪਣੇ Evoke Dual Note ਸਮਾਰਟਫੋਨ ਨੂੰ ਲਾਂਚ ਕਰ ਦਿੱਤਾ। ਬਜਟ ਸ਼੍ਰੇਣੀ 'ਚ ਲਾਂਚ ਕੀਤੇ ਗਏ ਇਸ ਸਮਾਰਟਫੋਨ 'ਚ ਦੋ ਵੇਰੀਐਂਟ ਦਿੱਤੇ ਗਏ ਹਨ। ਮਾਈਕ੍ਰੋਮੈਕਸ ਐਵੋਕ ਡਿਊਲ ਨੋਟ ਦੇ 3 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 9,999 ਰੁਪਏ ਹੈ। 4 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 11,499 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਜ਼ਿਵਲੀ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਕੱਲ ਤੋਂ ਸੇਲ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਨੂੰ ਪਹਿਲੀ ਵਾਰ ਆਫਰਸ ਨਾਲ ਸੇਲ ਲਈ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਖਰੀਦਦਾਰੀ ਦੌਰਾਨ ਯੂਜ਼ਰਸ ਕਈ ਖਾਸ ਆਫਰਸ ਦਾ ਵੀ ਲਾਭ ਉਠਾ ਸਕਦੇ ਹੋ। ਫਲਿੱਪਕਾਰਟ 'ਤੇ ਇਸ ਸਮਾਰਟਫੋਨ ਨੂੰ 11,000  ਰੁਪਏ ਤੱਕ ਦੇ ਐਕਸਚੇਂਜ ਆਫਰ 'ਚ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਈ. ਐੱਮ. ਆਈ. ਆਪਸ਼ਨ ਵੀ ਉਪਲੱਬਧ ਹੋਵੇਗਾ। ਜਿਸ 'ਚ ਈ. ਐੱਮ. ਆਈ. ਦੀ ਸ਼ੁਰੂਆਤ 1,667  ਰੁਪਏ ਹਰ ਮਹੀਨੇ ਹੋਵੇਗੀ। ਇਹ ਸਮਾਰਟਫੋਨ ਈ. ਐੱਮ. ਆਈ. ਆਪਸ਼ਨ ਦੇ ਕੇਬਲ ਐੱਸ. ਬੀ. ਆਈ. ਕ੍ਰੇਡਿਟ ਕਾਰਡ ਯੂਜ਼ਰਸ ਲਈ ਹੀ ਉਪਲੱਬਧ ਹੋਵੇਗਾ। ਮਾਈਕ੍ਰੋਮੈਕਸ ਨੇ ਆਈਡੀਆ ਸੈਲੂਲਰ ਨਾਲ ਸਮਝੌਤਾ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰਸ ਨੂੰ 84 ਜੀ. ਬੀ. ਡਾਟਾ, ਅਨਲਿਮਟਿਡ ਕਾਲ ਮਿਲੇਗੀ, ਜਿਸ ਦੀ ਕੀਮਤ 443 ਰੁਪਏ ਹੈ। ਇਹ ਆਫਰ ਸਿਰਫ 3 ਮਹੀਨੇ ਲਈ ਲਾਜ਼ਮੀ ਹੋਵੇਗੀ। ਨਾਲ ਹੀ ਇਸ ਦਾ ਲਾਭ ਆਈਡੀਆ ਦੇ ਨਵੇਂ ਅਤੇ ਪੁਰਾਣੇ ਦੋਵੇਂ ਯੂਜ਼ਰਸ ਲਈ ਉਪਲੱਬਧ ਹੋਣਗੇ। 
ਮਾਈਕ੍ਰੋਮੈਕਸ  Evoke Dual Note ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਾਰਟਫੋਨ 'ਚ 2.5ਡੀ ਕਵਰਡ ਗਲਾਸ ਨਾਲ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ। ਇਹ ਮੀਡੀਆਟੈੱਕ MT6750  ਔਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 3 ਜੀ. ਬੀ. ਰੈਮ+32 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ+ 64 ਜੀ. ਬੀ. ਸਟੋਰੇਜ ਉਪਲੱਬਧ ਹੈ। ਐਂਡ੍ਰਾਇਡ 7.0 ਨੂਗਟ 'ਤੇ ਆਧਾਰਿਤ ਇਸ ਸਮਾਰਟਫੋਨ 'ਚ ਫਰੰਟ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ. ਦੀ ਬੈਟਪੀ ਹੈ, ਜੋ ਕਿ ਕੰਪਨੀ ਅਨੁਸਾਰ 260 ਘੰਟੇ ਦਾ ਸਟੈਂਡਬਾਏ ਅਤੇ 11 ਘੰਟਿਆਂ ਦਾ ਟਾਕਟਾਈਮ ਦੇਣ 'ਚ ਸਮਰੱਥ ਹੈ। 
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਵਰਟੀਕਲ ਆਕਾਰ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ ਕਿ ਸੋਨੀ IMX258 ਨਾਲ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਹੈ। ਕੈਮਰੇ ਦੀ 'ਚ ਐੱਲ. ਈ. ਡੀ. ਫਲੈਸ਼ ਸਥਿਤ ਹੈ। ਫੋਨ 'ਚ ਸੱਜੇ ਪਾਸੇ ਵਾਲਿਊਮ ਰਾਕਰ ਅਤੇ ਪਾਵਰ ਬਟਨ ਦਿੱਤੇ ਗਏ ਹਨ। ਨੀਚੇ ਵੱਲ ਸਪੀਕਰ ਗ੍ਰਿਲ ਅਤੇ ਯੂ. ਐੱਸ. ਬੀ. ਟਾਈਪ ਸੀ ਪੋਰਟ ਉਪਲੱਬਧ ਹੈ, ਜਦਕਿ ਉੱਰਪਰ 3.5 ਐੱਮ. ਐੱਮ. ਦਾ ਆਡਿਓ ਮੌਜੂਦ ਹੈ।