ਇਸ ਸਮਾਰਟਫੋਨ ਦੀ ਵਿਕਰੀ ਹੋਈ ਸ਼ੁਰੂ, ਮਿਲੇਗਾ 1 ਸਾਲ ਲਈ ਮੁਫਤ ਇੰਟਰਨੈੱਟ

Wednesday, May 17, 2017 - 12:05 PM (IST)

ਜਲੰਧਰ- ਮਾਈਕ੍ਰੋਮੈਕਸ ਕੈਨਵਸ 2 (2017) ਦੀ ਵਿਕਰੀ ਅੱਜ ਤੋਂ ਦੇਸ਼ਭਰ ਦੇ ਰਿਟੇਲ ਆਊਟਲੇਟ ''ਚ ਸ਼ੁਰੂ ਹੋਵੇਗੀ। ਸਮਾਰਟਫੋਨ ਪਿਛਲੇ ਹਫਤੇ ਉਸ ਸਮੇਂ ਸੁਰਖੀਆਂ ''ਚ ਆਇਆ ਸੀ, ਜਦੋਂ ਇਸ ਨੂੰ ਏਅਰਸੈੱਲ ਨਾਲ ਸਾਂਝੇਦਾਰੀ ''ਚ ਲਾਂਚ ਕੀਤਾ ਗਿਆ ਸੀ। ਇਸ ਹੈਂਡਸੈੱਟ ਨੂੰ ਖਰੀਦਣ ਵਾਲੇ ਗਾਹਕਾਂ ਨੂੰ 1 ਸਾਲ ਲਈ ਮੁਫਤ 4ਜੀ ਡਾਟਾ ਅਤੇ ਅਨਲਿਮਟਿਡ ਵਾਇਸ ਕਾਲ ਦੀ ਸੁਵਿਧਾ ਮਿਲੇਗੀ। ਇਸ ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਅਤੇ ਇਹ ਇਸ ਕੀਮਤ ''ਚ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਣ ਵਾਲਾ ਪਹਿਲਾ ਫੋਨ ਹੈ।
ਡਿਊਲ ਸਿਮ ਮਾਈਕ੍ਰੋਮੈਕਸ ਕੈਨਵਸ 2 (2017) ਐਂਡਰਾਇਡ 7.0 ਨੂਗਾ ''ਤੇ ਚੱਲੇਗਾ। ਇਸ ''ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ। ਸਮਾਰਟਫੋਨ ''ਚ 1.3 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਨਾਲ 3 ਜੀ. ਬੀ. ਰੈਮ ਦਿੱਤੇ ਗਏ ਹਨ। ਇਸ ਸਮਾਰਟਫੋਨ ''ਚ 13 ਮੈਗਾਪਿਕਸਲ  ਦਾ ਰਿਅਰ ਕੈਮਰਾ ਹੈ, ਜੋ ਬੋਕੇਹ, ਪਨੋਰਮਾ ਅਤੇ ਐੱਚ. ਡੀ. ਆਰ ਨਾਲ ਲੈਸ ਹੈ। ਫਰੰਟ ਪੈਨਲ ''ਤੇ 5 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਸ ਹੈ, ਜੋ ਐੱਫ/2.0 ਅਪਰਚਰ, ਆਟੋ ਫੋਕਸ ਅਤੇ 5ਪੀ ਲੈਂਸ ਦਾ ਲੈਸ ਹੈ। ਇਸ ਦੀ ਇਨਬਿਲਟ 16 ਜੀ. ਬੀ. ਹੈ ਅਤੇ ਜ਼ਰੂਰਤ ਪੈਣ ''ਤੇ 64 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕੀਤਾ ਜਾ ਸਕੇਗਾ।
ਇਸ ਫੋਨ ਦੇ ਕਨੈਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ ਅਤੇ ਜੀ. ਪੀ. ਐੱਸ. ਸ਼ਾਮਿਲ ਹੈ। ਬੈਟਰੀ 3050 ਐੱਮ. ਏ. ਐੱਚ. ਦੀ ਹੈ। ਸਮਾਰਟਫੋਨ ਸ਼ੈਂਪੇਨ ਅਤੇ ਬਲੈਕ ਕਲਰ ''ਚ ਮਿਲੇਗਾ।

Related News