ਭਾਰਤ ''ਚ 17 ਸਤੰਬਰ ਨੂੰ ਲਾਂਚ ਹੋ ਸਕਦੈ Mi Water Purifier

09/11/2019 11:40:42 PM

ਗੈਜੇਟ ਡੈਸਕ—ਚਾਈਨੀਜ਼ ਟੈਕ ਕੰਪਨੀ ਸ਼ਿਓਮੀ 17 ਸਤੰਬਰ ਨੂੰ ਭਾਰਤ 'ਚ Smarter Living 2020 ਈਵੈਂਟ ਕਰਨ ਵਾਲੀ ਹੈ। ਇਸ ਈਵੈਂਟ 'ਚ ਸ਼ਿਓਮੀ ਆਪਣੇ ਨਵੇਂ ਪ੍ਰੋਡਕਟਸ Mi Band 4 ਅਤੇ 65 ਇੰਚ Mi TV ਲਾਂਚ ਕਰਨ ਜਾ ਰਿਹਾ ਹੈ। ਹੁਣ ਸ਼ਿਓਮੀ ਇੰਡੀਆ ਟਵੀਟਰ ਹੈਂਡਲ 'ਤੇ ਕੀਤੀ ਗਈ ਪੋਸਟ 'ਚ ਇਸ਼ਾਰਾ ਕੀਤਾ ਗਿਆ ਹੈ ਕਿ ਕੰਪਨੀ ਇਸੇ ਦਿਨ ਆਪਣਾ Mi Water Purifier ਵੀ ਭਾਰਤ 'ਚ ਲਾਂਚ ਕਰ ਸਕਦੀ ਹੈ।

ਸ਼ਿਓਮੀ ਇੰਡੀਆ ਅਤੇ ਕੰਪਨੀ ਸੀ.ਈ.ਓ. ਮਨੁ ਕੁਮਾਰ ਜੈਨ ਵੱਲੋਂ ਵੀ ਅਜਿਹਾ ਹੀ ਇਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਜਿਥੇ ਪਾਣੀ 'ਚ ਟੀ.ਡੀ.ਐੱਸ .ਲੇਵਲ 300 ਤੋਂ ਹੇਠਾਂ ਹੋਣਾ ਚਾਹੀਦਾ, ਸਾਡੇ 'ਚੋਂ ਜ਼ਿਆਦਾਤਰ ਲੋਕ ਜੋ ਪਾਣੀ ਪੀਂਦੇ ਹਨ ਉਹ ਸਾਫ ਨਹੀਂ ਹੁੰਦਾ। ਉਨ੍ਹਾਂ ਨੇ ਇਸ ਦੇ ਨਾਲ ਲਿਖਿਆ ਹੈ ਕਿ 17 ਸਤੰਬਰ ਤੋਂ  ਇਹ ਬਦਲਣ ਵਾਲਾ ਹੈ ਅਤੇ ਹਰ ਘਰ 'ਚ ਸਾਫ ਪੀਣ ਦਾ ਪਾਣੀ ਉਪਲੱਬਧ ਹੋਵੇਗਾ।

ਟੀ.ਡੀ.ਐੱਸ. ਟੈਸਟਰ ਕੀਤਾ ਸੀ ਲਾਂਚ
ਨਾਲ ਹੀ ਉਨ੍ਹਾਂ ਨੇ ਸ਼ਿਓਮੀ ਇੰਡੀਆ ਦੇ ਹੈਂਡਲ ਤੋਂ ਟਵੀਟ ਕੀਤੀ ਗਈ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਸ਼ੁੱਧ ਪਾਣੀ Smarter Living  ਲੋਕਾਂ 'ਚ ਇਕ ਪਾਸੇ ਜਾ ਰਿਹਾ ਹੈ ਅਤੇ ਸਾਫ ਪਾਣੀ ਇਕ ਪਾਸੇ। ਇਨ੍ਹਾਂ ਟਵੀਟਸ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਸ਼ਿਓਮੀ Mi Water Purifier ਵੀ ਭਾਰਤ 'ਚ ਲਾਂਚ ਕਰਨ ਵਾਲਾ ਹੈ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਇਕ ਵਾਟਰ ਟੀ.ਡੀ.ਐੱਸ. ਟੈਸਟਰ ਵੀ ਲਾਂਚ ਕੀਤਾ ਸੀ।

Mi Water Purifier ਦੇ ਫੀਚਰਸ
ਸ਼ਿਓਮੀ ਦੇ ਵਾਟਰ ਪਿਊਰੀਫਾਇਰ ਗਲੋਬਲ ਮਾਰਕੀਟ 'ਚ ਪਹਿਲੇ ਹੀ ਉਪਲੱਬਧ ਹੈ ਅਥੇ ਇਸ ਨੂੰ ਇੰਡੀਅਨ ਮਾਰਕੀਟ 'ਚ ਵੀ ਲਿਆਇਆ ਜਾ ਸਕਦਾ ਹੈ। ਆਰ.ਓ. ਆਧਾਰਿਤ ਇਸ ਪਿਊਰੀਫਾਇਰ 'ਚ 4-ਸਟੇਪ ਪਿਊਰੀਫਿਕੇਸ਼ਨ ਪ੍ਰੋਸੈਸਰ ਹੈ ਜਿਸ 'ਚ ਪੀਪੀ ਕਾਟਨ ਫਿਲਟਰ, ਐਕਟੀਵੇਡੇਟ ਕਾਰਬਨ ਪ੍ਰੀ-ਫਿਲਟਰ, ਆਰ.ਓ. ਫਿਲਟਰ ਅਥੇ ਐਕਟੀਵੇਟੇਡ ਕਾਰਬਨ ਫਿਲਟਰ ਸ਼ਾਮਲ ਹੈ। ਇਸ ਪਿਊਰੀਫਾਇਰ 'ਚ ਵਾਈ-ਫਾਈ ਕੁਨੈਕਟੀਵਿਟੀ ਦਿੱਤੀ ਗਈ ਹੈ, ਜਿਸ ਨਾਲ ਯੂਜ਼ਰਸ ਰੀਅਲ ਟਾਈਮ 'ਚ ਪਾਣੀ ਦੀ ਕੁਆਲਟੀ ਚੈੱਕ ਕਰ ਸਕਦੇ ਹਨ।

Karan Kumar

This news is Content Editor Karan Kumar