ਸਸਤਾ ਹੋਇਆ ਸ਼ਾਓਮੀ ਦਾ 49 ਇੰਚ ਵਾਲਾ Smart TV

03/16/2019 11:25:08 AM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਵੱਡੀ ਸਕਰੀਨ ਵਾਲੇ ਸਮਾਰਟ ਟੀਵੀ ਨੂੰ ਖਰੀਦਣ ਬਾਰੇ ਸੋਚ ਰਹੇ ਸੀ ਤਾਂ ਸ਼ਾਓਮੀ ਨੇ ਤੁਹਾਨੂੰ ਹੋਲੀ ਗਿੱਫਟ ਦੇ ਦਿੱਤਾ ਹੈ। ਸ਼ਾਓਮੀ ਨੇ ਭਾਰਤ ’ਚ ਆਪਣੇ Mi TV 4A Pro 49-ਇੰਚ ਸਮਾਰਟ ਟੀਵੀ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕੀਤੀ ਹੈ। Mi TV 4A Pro 49 ਨੂੰ ਹੁਣ 29,999 ਰੁਪਏ ’ਚ ਸ਼ਾਓਮੀ ਦੀ ਸਾਈਟ, ਫਲਿਪਕਾਰਟ, ਅਮੇਜ਼ਨ ਅਤੇ ਮੀ ਹੋਮ ਤੋਂ ਖਰੀਦਿਆ ਜਾ ਸਕਦਾ ਹੈ। 

Mi TV 4A Pro 49 ਦੇ ਫੀਚਰਜ਼
ਸ਼ਾਓਮੀ ਦੇ ਇਸ ਸਮਾਰਟ ਟੀਵੀ ’ਚ ਤੁਹਾਨੂੰ ਫੁੱਲ-ਐੱਚ.ਡੀ. ਐੱਲ.ਈ.ਡੀ. ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਟੀਵੀ ’ਚ 64 ਬਿਟ ਦਾ ਕਵਾਡ-ਕੋਰ ਅਮੋਲਾਜਿਕ ਪ੍ਰੋਸੈਸਰ ਦਿੱਤਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਟੀਵੀ ’ਚ 2 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਦੀ ਸਟੋਰੇਜ ਹੈ। 

ਟੀਵੀ ’ਚ 20 ਵਾਟ ਦਾ ਸਟੀਰੀਓ ਸਪੀਕਰ ਦਿੱਤਾ ਗਿਆ ਹੈ। ਇਸ ਟੀਵੀ ’ਚ ਐਂਡਰਾਇਡ ਦਾ ਸਪੋਰਟ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਵਿਚ ਸਾਓਮੀ ਦਾ ਪੈਚਵਾਲ ਵੀ ਹੈ। ਕਨੈਕਟੀਵਿਟੀ ਲਈ ਇਸ ਵਿਚ ਦੋ ਯੂ.ਐੱਸ.ਬੀ. ਪੋਰਟ, 3 HDMI, ਇਕ ਏ.ਵੀ. ਪੋਰਟ, ਇਕ ਈਥਰਨੈੱਟ ਅਤੇ ਵਾਈ-ਫਾਈ ਦਾ ਵੀ ਸਪੋਰਟ ਹੈ। 

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਾਓਮੀ ਨੇ ਆਪਣੇ ਟੀਵੀ ਦੀ ਕੀਮਤ ’ਚ ਕਟੌਤੀ ਉਦੋਂ ਕੀਤੀ ਹੈ ਜਦੋਂ ਹਾਲ ਹੀ ’ਚ ਸੈਮਸੰਗ ਨੇ ਆਪਣਾ ਇਕ 4ਕੇ ਟੀਵੀ ਲਾਂਚ ਕੀਤਾ ਹੈ। ਉਥੇ ਹੀ ਵੀਰਵਾਰ ਨੂੰ ਹੀ ਵੀ.ਯੂ. ਅਤੇ ਥਾਮਸਨ ਨੇ ਵੀ ਆਪਣੇ 4ਕੇ ਸਮਾਰਟ ਟੀਵੀ ਪੇਸ਼ ਕੀਤੇ ਹਨ। ਥਾਮਸਨ ਦੇ 40-ਇੰਚ 4ਕੇ ਐਂਡਰਾਇਡ ਟੀਵੀ ਦੀ ਕੀਮਤ 20,990 ਰੁਪਏ ਹੈ।