Mi TV 4A Pro ਦੇ 49 ਇਚ ਮਾਡਲ ਦੀ ਕੀਮਤ ’ਚ ਭਾਰਤੀ ਕਟੌਤੀ

Tuesday, Feb 19, 2019 - 04:00 PM (IST)

Mi TV 4A Pro ਦੇ 49 ਇਚ ਮਾਡਲ ਦੀ ਕੀਮਤ ’ਚ ਭਾਰਤੀ ਕਟੌਤੀ

ਗੈਜੇਟ ਡੈਸਕ– Mi TV Anniversary ਸੇਲ ’ਚ Mi TV 4A Pro ਦਾ 49-ਇੰਚ ਮਾਡਲ 1,000 ਰੁਪਏ ਦੀ ਛੋਟ ਨਾਲ ਵੇਚਿਆ ਜਾ ਰਿਹਾ ਹੈ। ਗਾਹਕ ਇਸ ਟੀਵੀ ਨੂੰ Amazon, Flipkart ਅਤੇ Mi.com ਤੋਂ ਖਰੀਦ ਸਕਦੇ ਹਨ। ਦੋ ਦਿਨਾਂ ਤਕ ਚੱਲਣ ਵਾਲੀ ਮੀ ਟੀਵੀ ਐਨੀਵਰਸਰੀ ਸੇਲ 20 ਤਕ ਚੱਲੇਗੀ। Mi TV 4 Pro ਦੇ 55-ਇੰਚ ਵੇਰੀਐਂਟ ’ਤੇ 28,000 ਰੁਪਏ ਤਕ ਦਾ ਐਕਸਚੇਂਜ ਡਿਸਕਾਊਂਟ ਵੀ ਹੈ। ਸ਼ਾਓਮੀ ਨੇ ਸਾਰੇ ਮੀ ਟੀਵੀ ਮਾਡਲ ਦੀ ਮੀ ਐਕਸਟੈਂਡਿਡ ਵਾਰੰਟੀ ਦੀ ਕੀਮਤ ’ਚ ਵੀ ਕਟੌਤੀ ਕਰ ਦਿੱਤੀ ਹੈ। 

ਸਭ ਤੋਂ ਪਹਿਲਾਂ ਗੱਲ Mi TV 4 Pro ਦੇ 49-ਇੰਚ ਮਾਡਲ ਦੀ। ਪਹਿਲਾਂ ਇਹ ਮਾਡਲ 30,999 ਰੁਪਏ ’ਚ ਵੇਚਿਆ ਜਾਂਦਾ ਸੀ ਪਰ ਹੁਣ Amazon, Flipkart ਅਤੇ Mi.com ’ਤੇ ਸੇਲ ਦੌਰਾਨ ਗਾਹਕ ਇਸ ਨੂੰ 29,999 ਰੁਪਏ ’ਚ ਖਰੀਦ ਸਕਦੇ ਹਨ। ਕੁਝ ਸਮਾਂ ਪਹਿਲਾਂ ਸ਼ਾਓਮੀ ਨੇ ਮੀ ਟੀਵੀ 4ਏ ਪ੍ਰੋ ਦੀ ਕੀਮਤ ’ਚ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਇਹ ਮਾਡਲ 31,999 ਰੁਪਏ ਦੀ ਬਜਾਏ 30,999 ਰੁਪਏ ’ਚ ਵੇਚਿਆ ਜਾ ਰਿਹਾ ਸੀ।

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਸ਼ਾਓਮੀ ਨੇ ਮੀ ਐਕਸਟੈਂਡਿਡ ਵਾਰੰਟੀ ਦੀ ਕੀਮਤ ’ਚ ਵੀ ਕਟੌਤੀ ਕਰ ਦਿੱਤੀ ਹੈ। ਅਜਿਹੇ ’ਚ ਹੁਣ Mi TV 4A ਦਾ 32 ਇੰਚ ਅਤੇ Mi TV 4C Pro ਦੇ 32 ਇੰਚ ਮਾਡਲ ਦੀ ਐਕਸਟੈਂਡਿਡ ਵਾਰੰਟੀ ਹੁਣ 399 ਰੁਪਏ ’ਚ ਮਿਲ ਰਹੀ ਹੈ। ਪਹਿਲਾਂ ਇਸ ਲਈ 749 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਸੀ। Mi TV 4A ਦਾ 43-ਇੰਚ ਅਤੇ Mi TV 4A Pro ਦੇ 43 ਇੰਚ ਮਾਡਲ ਦੀ ਐਕਸਟੈਂਡਿਡ ਵਾਰੰਟੀ ਹੁਣ 699 ਰੁਪਏ ’ਚ ਮਿਲ ਜਾਵੇਗੀ। ਪਹਿਲਾਂ ਇਸ ਲਈ 1,299 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਸੀ। 


Related News