40 ਇੰਟ ਵਾਲਾ ਨਵਾਂ Mi TV ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

06/01/2021 5:12:03 PM

ਗੈਜੇਟ ਡੈਸਕ– ਮੀ ਇੰਡੀਆ ਦੀ ਨਵੀਂ Horizon Edition TV ਸੀਰੀਜ਼ ਦਾ ਨਵਾਂ ਟੀ.ਵੀ. Mi TV 4A Horizon Edition ਅੱਜ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਸਮਾਰਟ ਟੀ.ਵੀ. ਪ੍ਰੀਮੀਅਮ ਬੇਜ਼ਲ-ਲੈੱਸ ਡਿਜ਼ਾਇਨ ਨਾਲ ਆਏਗਾ। ਟੀ.ਵੀ. ਦਾ ਸਕਰੀਨ ਟੂ ਬਾਡੀ ਰੇਸ਼ੀਓ 93.7 ਫੀਸਦੀ ਹੋਵੇਗਾ ਜਦਕਿ ਵਿਊਇੰਗ ਐਂਗਲ 178 ਡਿਗਰੀ ਹੋਵੇਗਾ। ਇਸ ਵਿਚ Vivid ਪਿਕਚਰ ਇੰਜਣ  (VPE) ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। 

ਖੂਬੀਆਂ
ਇਸ ਸਮਾਰਟ ਟੀ.ਵੀ. ਨੂੰ 40 ਇੰਚ ਸਕਰੀਨ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ। ਇਸ ਦਾ ਸਕਰੀਨ ਰੈਜ਼ਲਿਊਸ਼ਨ 1920x1080 ਪਿਕਸਲ ਹੈ ਜਦਕਿ ਰਿਫ੍ਰੈਸ਼ ਰੇਟ 60Hz ਹੈ। ਇਹ ਟੀ.ਵੀ. 10W x 2 ਪਾਵਰ ਆਊਟਪੁਟ ਨਾਲ ਆਏਗਾ। ਜੇਕਰ ਡਾਇਮੈਂਸ਼ਨ ਦੀ ਗੱਲ ਕਰੀਏ ਤਾਂ Mi TV 40 Horizon Edition ਸਮਾਰਟ ਟੀ.ਵੀ. ਦੀ ਲੰਬਾਈ 892.2 mm, ਚੌੜਾਈ 558.5mm ਅਤੇ ਭਾਰ 5.48 ਕਿਲੋਗ੍ਰਾਮ ਹੋਵੇਗਾ। ਪ੍ਰੋਸੈਸਰ ਦੇ ਤੌਰ ’ਤੇ ਟੀ.ਵੀ. ’ਚ Amlogic Cortex A53 Quad-Core Mali ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਹੀ 1 ਜੀ.ਬੀ. ਰੈਮ ਅਤੇ 8 ਜੀ.ਬੀ. ਸਟੋਰੇਜ ਦੀ ਸੁਪੋਰਟ ਦਿੱਤੀ ਗਈ ਹੈ। ਮੀ ਸਮਾਰਟ ਟੀ.ਵੀ. ’ਚ PatchWall Mention PachWall ਫੀਚਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇਕ ਐਂਡਰਾਇਡ ਟੀ.ਵੀ. ਨੂੰ ਸੁਪੋਰਟ ਕਰੇਗਾ। ਇਸ ਵਿਚ ਗੂਗਲ ਅਸਿਸਟੈਂਟ, ਕ੍ਰੋਮਕਾਸਟ ਬਿਲਟ-ਇਨ ਦੀ ਸੁਪੋਰਟ ਮਿਲੇਗੀ। 

ਟੀ.ਵੀ. ’ਚ 20 ਵਾਟ ਸਟੀਰੀਓ ਸਪੀਕਰ ਨਾਲ DTS-HD ਦੀ ਸੁਪੋਰਟ ਦਿੱਤੀ ਗਈ ਹੈ। ਇਸ ਵਿਚ 3.5mm ਆਡੀਓ ਆਊਟਪੁਟ, SPDIF ਅਤੇ ਤਿੰਨ HDMI ਪੋਰਟ ਦਿੱਤੇ ਗਏ ਹਨ। ਜਿਸ ਦੀ ਮਦਦ ਨਾਲ ਮਲਟੀ ਡਿਵਾਈਸ ਵਰਗੇ ਸਾਊਂਡਬਾਰ, ਹੋਮ ਥਿਏਟਰ ਦੀ ਸੁਪੋਰਟ ਮਿਲੇਗੀ। 

ਕੀਮਤ
Mi TV 40 Horizon Edition ਦੀ ਕੀਮਤ 23,999 ਰੁਪਏ ਹੈ। ਇਸ ਨੂੰ mi.com, Mi Home, ਈ-ਕਾਮਰਸ ਸਾਈਟ ਫਲਿਪਕਾਰਟ, ਮੀ ਸਟੂਡੀਓ ਅਤੇ ਰਿਟੇਲ ਪਾਰਟਨਰ ਸਟੋਰ ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ ਬੁੱਧਵਾਰ ਯਾਨੀ 2 ਜੂਨ ਦੀ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਫੋਨ ਨੂੰ ਐੱਚ.ਡੀ.ਐੱਫ.ਸੀ. ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਮਦਦ ਨਾਲ 1000 ਰੁਪਏ ਡਿਸਕਾਊਂਟ ਆਫਰ ਨਾਲ 22,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। 

Rakesh

This news is Content Editor Rakesh